Sunday, April 7, 2024

ਨਾਗਣੀ - ਭਾਈ ਬਚਿੱਤਰ ਸਿੰਘ

 ਸ਼ਰਾਬੀ ਹਾਥੀ ਨੂੰ ਜ਼ਖਮੀ ਕਰਨ ਵਾਲੀ 'ਨਾਗਣੀ' ਕਿਸ ਨੇ ਬਣਾਈ ਸੀ?

ਭਾਈ ਬਚਿੱਤਰ ਸਿੰਘ ਦੇ ਹੌਸਲੇ ਦੀ ਮਿਸਾਲ ਦੁਨੀਆ ਦੇ ਇਤਿਹਾਸ ਵਿਚ ਬਹੁਤ ਘੱਟ ਮਿਲਦੀ ਹੈ। ਆਪ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਹੁਕਮ ਅਨੁਸਾਰ ਲੋਹਗੜ੍ਹ ਵੱਲ ਵਧ ਰਹੀਆਂ ਪਹਾੜੀ ਰਾਜਿਆਂ ਦੀਆਂ ਫੌਜਾਂ, ਜਿਨ੍ਹਾਂ ਦੇ ਅੱਗੇ-ਅੱਗੇ ਇਕ ਸ਼ਰਾਬ ਪਿਲਾ ਕੇ ਮਦਮਸਤ ਕੀਤਾ ਹਾਥੀ ਕਿਲੇ ਦਾ ਦਰਵਾਜ਼ਾ ਤੋੜਨ ਲਈ ਆ ਰਿਹਾ ਸੀ, ਦਾ ਮੁਕਾਬਲਾ ਕੀਤਾ। ਜਦੋਂ ਇਕੱਲੇ ਭਾਈ ਬਚਿੱਤਰ ਸਿੰਘ ਨੇ ਆਪਣੀ ਖ਼ਾਸ ਤਰ੍ਹਾਂ ਦੀ ਬਰਛੀ, ਜਿਸ ਨੂੰ 'ਤ੍ਰਿਵੈਣੀ' ਜਾਂ 'ਨਾਗਣੀ' ਵੀ ਕਿਹਾ ਜਾਂਦਾ ਹੈ, ਹਾਥੀ ਦੇ ਸਿਰ ਵਿਚ ਮਾਰੀ ਤਾਂ ਉਹ ਬਰਛੀ ਹਾਥੀ ਦੇ ਸਿਰ 'ਤੇ ਬੰਨ੍ਹੀਆਂ ਲੋਹੇ ਦੀਆਂ ਤਵੀਆਂ ਚੀਰ ਕੇ ਸਿਰ 'ਚ ਜਾ ਖੁੱਭੀ ਅਤੇ ਫਿਰ ਭਾਈ ਸਾਹਿਬ ਨੇ ਪੂਰੇ ਜ਼ੋਰ ਨਾਲ ਜਦੋਂ ਇਸ ਬਰਛੀ ਨੂੰ ਵਾਪਿਸ ਖਿੱਚਿਆ ਤਾਂ ਹਾਥੀ ਚਿੰਘਾੜਦਾ ਹੋਇਆ ਆਪਣੀਆਂ ਫੌਜਾਂ ਨੂੰ ਹੀ ਲਤਾੜਦਾ ਹੋਇਆ ਪਿਛਾਂਹ ਨੂੰ ਭੱਜ ਤੁਰਿਆ। ਇਸ ਤਰ੍ਹਾਂ ਰਾਜਿਆਂ ਨੂੰ ਬੁਰੀ ਤਰ੍ਹਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ।
ਇਹ 'ਨਾਗਣੀ' ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਦੇ ਦਾਦਾ ਭਾਈ ਹਰਦਾਸ ਸਿੰਘ ਨੇ ਹੀ ਤਿਆਰ ਕੀਤੀ ਸੀ।
ਪੰਜਾਬ ਦੇ ਇਤਿਹਾਸਕ ਪਿੰਡ 'ਸੁਰ ਸਿੰਘ' ਵਿੱਚ ਰਹਿੰਦੇ ਭਾਈ ਹਰਦਾਸ ਸਿੰਘ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਖਾਲਸਾ ਫੌਜ ਦੇ ਮੈਂਬਰ ਸਨ ਅਤੇ ਫੌਜ ਲਈ ਹਥਿਆਰ ਆਦਿ ਬਣਾਉਣ ਦਾ ਕੰਮ ਵੀ ਕਰਦੇ ਸਨ।



No comments:

Post a Comment