ਤਰਖਾਣ ਇਕ ਉੱਤਰੀ ਭਾਰਤੀ ਕਬੀਲਾ ਹੈ, ਜੋ ਪੰਜਾਬ ਅਤੇ ਆਲੇ ਦਵਾਲੇ ਦੇ ਇਲਾਕੇ ਵਿਚ ਮੌਜੂਦ ਹੈ। ਤਰਖਾਣ ਘੱਟ ਗਿਣਤੀ ਸਮੂੁਦਾਏ ਹੈ ਅਤੇ ਜਿਆਦਾਤਰ ਸਿੱਖ ਪੰਥ ਨੂੰ ਮੱਨਣ ਵਾਲੇ ਹਨ। ਬਹੁਤ ਘੱਟ ਲੋਕ ਹਿੰਦੂ ਮੱਤ ਨੂੰ ਵੀ ਮਨਦੇ ਹਨ। ਸੱਭ ਤੋਂ ਘੱਟ ਗਿਣਤੀ ਤਰਖਾਣ ਪਾਕਿਸਤਾਨ ਵਿਚ ਮਿਲਦੇ ਹਨ ਅਤੇ ਉਹ ਇਸਲਾਮ ਕਬੂਲ ਕਰ ਚੱੁਕੇ ਹਨ। ਤਰਖਾਣ ਇਸ ਤੋਂ ਅੱਗੇ ਵੱਖ ਵੱਖ ਗੋਤਾਂ ਵਿਚ ਵੰਡੇ ਹੋਏ ਹਨ।
ਤਰਖਾਣ ਦੇ ਕਿੱਤੇ: ਤਰਖਾਣਾਂ ਦੇ ਮੁੱਖ ਕੰਮ ਹਨ ਲੱਕੜ, ਲੋਹਾ, ਰਾਜ ਮਿਸਤਰੀ ਅਤੇ ਖੇਤੀਬਾੜੀ। ਮਾਝੇ ਤੇ ਮਾਲਵੇ ਦੇ ਲੋਹਾਰ ਜਾਂ ਲੁਹਾਰ ਉਹ ਤਰਖਾਣ ਹਨ ਜੋ ਲੋਹੇ ਦਾ ਕੰਮ ਕਰਦੇ ਹਨ, ਇਨ੍ਹਾਂ ਨੂੰ ਲੁਹਾਰ-ਤਰਖਾਣ ਵੀ ਕਿਹਾ ਜਾਂਦਾ ਹੈ। ਸਿੱਖ ਇਤਿਹਾਸ ਵਿਚੋਂ ਇਨ੍ਹਾਂ ਦੀ ਵਿਲੱਖਣਤਾ ਦੇ ਉਦਾਹਰਣ ਬੜੇ ਸਾਫ ਮਿਲਦੇ ਹਨ। ਜਿਸ ਤਰ੍ਹਾਂ ਭਾਈ ਲਾਲੋ ਜੀ ਘਟੌੜਾ, ਦਾ ਕਿੱਤਾ ਲੱਕੜ ਦਾ ਕੰਮ ਸੀ, ਇਹ ਗੁਰੁ ਨਾਨਕ ਦੇਵ ਜੀ ਦਾ ਪਹਿਲਾ ਸਿੱਖ ਸੀ।ਬਾਬਾ ਭਾਈ ਰੂਪ ਚੰਦ ਜੀ ਜੋ ਕਿ ਖੇਤੀਬਾੜੀ ਕਰਨ ਵਾਲੇ ਕਿਸਾਨ ਸਨ। ਬਾਬਾ ਹਰਦਾਸ ਜੀ ਬਮਰ੍ਹਾ ਜਿਸਨੇ ਨਾਗਣੀ ਬਰਸ਼ਾ ਬਣਾਇਆ ਜੋ ਮਸਤ ਹਾਥੀ ਦੇ ਮਾਰਿਆ ਗਿਆ, ਅਤੇ ਬਾਬਾ ਜੀ ਆਪ ਲਿਖਾਰੀ ਸਨ ਤੇ ਗੁਰੁ ਗੋਬਿੰਦ ਸਿੰਘ ਜੀ ਦੇ ਬਹੁਤ ਕਰੀਬੀ ਸਨ। ਮਿਸਤਰੀ ਦੇਸ ਰਾਜ ਕਲਸੀ ਸੁਰਸਿੰਘ ਪਿੰਡ ਵਾਲਾ ਜਿਨਾਂ੍ਹ ਨੇ ਅਕਾਲ ਤੱਖਤ ਨੂੰ ਬਨਾਉਣ ਵਿਚ ਬਹੁਤ ਵੱਡਾ ਯੋਗਦਾਨ ਦਿੱਤਾ, ਅਤੇ ਬਾਦ ਵਿਚ ਅੱਬਦਾਲੀ ਦਵਾਰਾ ਉਸ ਨੂੰ ਤਬਾੱਹ ਕੀਤਾ ਗਿਆ।
ਅੱਜ ਦੇ ਨਵੇਂ ਪੰਜਾਬ ਵਿਚ ਜੋ ਵੀ ਘਰ, ਇਮਾਰਤਾਂ, ਮਸ਼ੀਨਾਂ ਜੋ ਖੇਤੀ ਵਿਚ ਇਸਤੇਮਾਲ ਹੁੰਦੀਆਂ ਹਨ ਜਾਂ ਟਰੈਕਟਰ ਆਦੀ ਸੱਭ ਨੂੰ ਬਨਾਣ ਵਿਚ ਤਰਖਾਣਾਂ ਦਾ ਹੀ ਯੋਗਦਾਨ ਹੈ। ਤਰਖਾਣ ਭਾਵੇਂ ਇਹ ਘੱਟ ਗਿਣਤੀ ਹਨ ਲੇਕਿਨ ਭਾਰਤ ਦੇ ਇਲਾਕੇ ਵਿਚ ਆਪਣੇ ਕੰਮ ਦੇ ਮਾਹਿਰ ਹੋਣ ਕਰਕੇ ਇਨਾਂ੍ਹ ਦੀ ਪੱਕੜ ਮਜਬੂਤ ਹੈ।
ਤਰਖਾਣਾਂ ਦੇ ਪਿੰਡ (ਅਧੂਰੀ ਲਿਸਟ): • ਭਾਈ ਰੂਪਾ, ਠੱਠੀ, ਸਿਰੀਏਵਾਲਾ, ਨੇਹੀਆਵਾਲਾ, ਦਿਆਲਪੁਰਾ ਭਾਈ ਕਾ, ਟੋਵਾਲਾ, ਸਮਾਧ ਭਾਈ ਕੀ, ਰਾਵਲੇਰੀ, ਲਖਨੌਰ • ਸਿੱਖਵਾਲਾ, ਕੋਠਾ ਰਾਜਸਥਾਨ, ਕਬੂਲ ਸ਼ਾਹ ਖੁੱਬਣ • ਮੁਕਤਸਰ: ਤਰਖਾਣ ਵਾਲਾ, ਅਕਾਲਗੜ੍ਹ, ਪੈਂਕ ਖਿੜਕੀਆਂ • ਤਰਖਾਣ ਮਾਜਰਾ (ਅਮਲੋਹ) • ਗੱੜੀ ਤਰਖਾਣਾਂ (ਮਾਛੀਵਾੜਾ) • ਚਾਨੀਆਂ (ਨਕੋਦਰ) • ਨਵਾਂ ਪਿੰਡ (ਬਟਾਲਾ) • ਜਲੰਧਰ: ਤਰਖਾਣ ਮਾਜਰਾ, ਮੋਠਾਂਵਾਲਾ • ਹੁਸ਼ਿਆਰਪੁਰ ਜ਼ਿਲ੍ਹਾ:ਭੱਟੀਆਂ, ਚੱਤੋਵਲ, ਹਾਲੇੜ ਘੋਗ ਰਾ, ਚੋਕਾ • ਗੁਰਦਾਸਪੁਰ ਜ਼ਿਲ੍ਹਾ: ਰੰਗੀਲਪੁਰ, ਢਡਿਆਲਾ, ਸਦਾ ਰੰਗ • ਕਪੂਰਥਲਾ: ਅਹਿਮਦਪੁਰ, ਤਰਖਾਣਾਵਾਲੀ • ਫਗਵਾੜਾ: ਲੋਹਾਰਾ, ਰਾਮਗੜ • ਤਰਖਾਣ ਮਾਜਰਾ (ਸਮਾਣਾ) • ਤਰਖਾਣ ਮਾਜਰਾ(ਸਰਹਿੰਦ) • ਬਾਗੜੀਆਂ • ਵਕੀਲਾਂਵਾਲਾ (ਫਿਰੋਜ਼ਪੁਰ)
ਤਰਖਾਣਾਂ ਦਾ ਪੁਰਾਤਨ ਇਤਿਹਾਸ: ਕਾਸਗਰਲੀ ਮੈਹਮੱਤ ਗਿਆਰਵੀਂ ਸਦੀ ਵਿਚ ਕਾਸਗਰ ਦਾ ਇਕ ਮਸ਼ਹੂਰ ਇਤਿਹਾਸਕਾਰ ਹੋਇਆ ਹੈ। ਉਹ ਤਰਖਾਣ ਦਾ ਅਰਥ ਇਸ ਤਰਾਂ੍ਹ ਦੱਸਦਾ ਹੈ। “ ਤਰਖਾਣ ਲਫਜ ਮੁਸਲਮਾਨ ਧਰਮ ਤੋਂ ਪਹਿਲੋਂ ਹੋਂਦ ਵਿਚ ਆ ਚੁੱਕਾ ਸੀ। ਆਰਗੂ ਭਾਸ਼ਾ ਵਿਚ ਇਸਦਾ ਅਰਥ ਹੈ ਰਾਜਕੁਮਾਰ ( ਬੇਇ-ਉਮਾਰ) “। ਇਸਤੋਂ ਇਹ ਤੇ ਸਾਫ ਹੋ ਗਿਆ ਕਿ ਇਹ ਸ਼ਬਦ ਤੁਰਕੀ ਭਾਸ਼ਾ ਦਾ ਨਹੀ ਹੈ, ਸਗੋਂ ਪੁਰਾਤਨ ਸੋਗਦਿਆਨਾ ਭਾਸ਼ਾ ਵਿਚੋਂ ਲੈ ਕੇ ਤੁਰਕੀ ਜਬਾਨ ਵਿਚ ਇਸਤੇਮਾਲ ਕੀਤਾ ਗਿਆ। ਕਾਸਗਰਲੀ ਮੈਹਮੱਤ ਦਵਾਰਾ ਲਿਖਤ ਤੁਰਕੀ ਭਾਸ਼ਾ ਦੀ ਡਿਕਸ਼ਨਰੀ ( ਦਿਵਾਨ-ਉ-ਲੁਗਾਤ- ਇ-ਤੁਰਕ ) ਵਿਚ ਇਹ ਸਿੱਧ ਹੋ ਜਾਂਦਾ ਹੇ।
ਸੋਗਦ ਇਕ ਰਾਸ਼ਟਰ ਹੈ ਜੋ ਬਾਲਾਸਗੁਨ ਵਿਚ ਸਥਿੱਤ ਹੈ। ਸੋਗਦ ਬੁਖਾਰਾ ਅਤੇ ਸਮਰਕੰਦ ਦੇ ਵਚਾਲੇ ਹੈ। ਸੋਗਦ ਜਾਂ ਸੋਗਦਿਆਨਾ ਇਰਾਨ ਦੀ ਇਕ ਬਹੁਤ ਪੁਰਾਤਨ ਸਭਿਅਤਾ ਹੈ। ਇਤਿਹਾਸਕਾਰ (ਐਚ.ਬੈਵਰਿਜ) ਆਪਣੇ ਪੇਪਰ ਤਰਖਾਣ ਅਤੇ ਟਾਰਕੁਇਨਸਿ ਵਿਚ ਦੱਸਦਾ ਹੇ ਕਿ ਤਰਖਾਣ ਕਬੀਲੇ ਦੀ ਪੁਰਾਤਨਤਾ ਦੇ ਅਸਲੀ ਸਰੋਤ ਇਤਿਹਾਸ ਵਿਚੋਂ ਖਤਮ ਹੋ ਚੁੱਕੇ ਹਨ। ਉਹ ਇਹ ਵੀ ਲਿਖਦਾ ਹੈ ਤਰਕਾਂਣ ਇਕ ਕਬੀਲਾ ਅਤੇ ਲੋਕਾਂ ਦਾ ਆਪਣੇ ਨਾਮ ਨਾਲ ਜਾਤੀ ਦੇ ਤੌਰ ਤੇ ਦੋਨੋ ਤਰ੍ਹਾਂ ਇਸਤੇਮਾਲ ਹੁੰਦਾ ਸੀ।
ਬਿਪਿਨ ਸ਼ਾਹ ਆਪਣੇ ਪੇਪਰ “ਅਲੈਗਜੈਂਡਰ ਦੀ ਪਾਟਲੀ “ਵਿਚ ਦੱਸਦਾ ਹੈ, ਜਦੋਂ ਨਗਰ ਠੱਠਾ ਅਤੇ ਅਰਗੂਨ ਤੇ ਕੱਬਜਾ ਹੋਇਆ ਜੋ ਸਿੰਧ ਦੇ ਅਧੀਨ ਸੀ , ਉਸ ਵੱਕਤ ਵੀ ਮੱਧ ਏਸ਼ੀਆ ਦੇ ਇਤਿਹਾਸ ਵਿਚ ਤਰਖਾਣ ਕਬੀਲੇ ਦਾ ਜਿਕਰ ਆੳਂਦਾ ਹੈ। ਐਚ.ਬੈਵਰਿਜ , ਇਸਾਕ ਟੇਲਰ , ਸੀ.ਆਰ. ਕੋਨਡੋਰ ਅਤੇ ਜੇ.ਜੀ.ਆਰ.ਫਾਰਲੌਂਗ ਵੀ ਆਪਣੀਆਂ ਲਿਖਤਾਂ ਵਿਚ ਤਰਖਾਣ ਅਤੇ ਟਾਰਕੁਇਨਸਿ ਨੂੰ ਇਕੋ ਹੀ ਮਨਦੇ ਹਨ।
ਲੁਸੀਅਸ ਟਾਰਕੁਇਨਸਿ ਜਾਂ ਟਾਰਕੁਇਨਸਿ ਵੱਡਾ ਰੋਮ ਦਾ ਪੰਜਵਾਂ ਬਾਦਸ਼ਾਹ ਹੋਇਆ ਹੈ (616-579 ਬੀ.ਸੀ.)। 1700-1200 ਬੀ.ਸੀ. ਤੱਕ ਹਿੱਤਿਤੀ ਵਿਚ ਤਰਖਾਣ ਲਫਜ ਕਬੀਲੇ ਦੇ ਸਰਦਾਰ ਲਈ ਵਰਤਿਆ ਜਾਂਦਾ ਸੀ। ਕੈਸੀਟੱਸ ਵਿਚ 1531-1155 ਬੀ.ਸੀ. ਤੱਕ ਇਕ ਦੇਵਤਾ ਦਾ ਨਾਮ ਵੀ ਤਾਰਤਰਖਾਣ ਸੀ। ਖੋਦਾਦਾਰ ਰੇਜਾਖਾਨੀ ( ਬਰਲਿਨ ਯੂਨੀਵਰੱਸਟੀ ) ਆਪਣੇ ਪੇਪਰ , ਕੌਨਟੀਨਿਊਟੀ ਐਂਡ ਚੇਂਜ ਇਨ ਲੇਟ ਐਨਟੀਕ ਇਰਾਨ (560 ਏ.ਡੀ.) ਵਿਚ ਲਿਖਦਾ ਹੈ ਕਿ ਇਹ ਉਹੀ ਤਰਖਾਣ ਹਨ ਜੋ ਆਪਣੇ ਆਪ ਨੂੰ ਅਲਖੌਨ ਦੇ ਰਾਜਾ ਖੰਗੀਲਾ ਦੇ ਵੰਸ਼ਜ ਦਸਦੇ ਹਨ। (ਗਰੈਨਿਟ 2002:218) । ਅਸੀਂ ਜਾਣਦੇ ਹਾਂ ਕਿ ਇਹ ਉਹੀ ਤਰਖਾਣ ਹਨ ਜੋ ਹਿੰਦੂਕੁਸ਼ ਤੋਂ ਪਾਰ ਦੇ ਦਰਿਆਂ(ਲਾਘਿਆਂ) ਨੂੰ ਕੌਟਰੋਲ ਕਰਦੇ ਸਨ ਜੋ ਬਾਮਿਆਨ ਅਤੇ ਕਾਬੁਲ ਨੂੰ ਪੰਜਸ਼ੀਰ ਦੇ ਰਾਸਤੇ ਜੋੜਦੇ ਸਨ। ਪੁਰਾਤਨ ਕਬੀਲਿਆਂ ਦੀ ਤਰਜ ਤੇ ਇਨਾਂ੍ਹ ਨੇ ਵੀ ਦੱਖਣੀ ਤੋਖਾਰਿਸਤਾਨ ਵਿਚ ਦਰਿਆ ਸੁਰਖਾਬ ਦੇ ਦੋਨੋ ਪਾਸੇ ਕਿਲੇ ਬਣਾ ਲਏ ਤਾਂ ਕਿ ਬੈਕਟਰੀਆ ਤੋਂ ਬਾਮੀਆਨ ਤੱਕ ਹੋਣ ਵਾਲੇ ਵਪਾਰ ਅਤੇ ਫੌਜੀ ਆਵਾ ਜਾਈ ਨੂੰ ਕੰਟਰੋਲ ਕੀਤਾ ਜਾ ਸਕੇ। (ਗਰੈਨਿਟ 2002:218-20) ।
ਅਗਰ ਇਨਸਾਨੀਅਤ ਦੇ ਸਮੇ ਦੀ ਵੰਸ਼ਾਵਲੀ ਵੱਲ ਦੇਖਿਏ , ਤਾਂ ਬਰੀਆਨ ਸਟੱਰ ਹੂੰਨ ਦੇ ਕਰਮਾ ਤਰਖਾਣ ਬਾਬਤ ਲ਼ਿਖਦਾ ਹੈ। ਹੰੂਨ-ਸਾਂਗ ਜੋ ਇਕ 7ਵੀਂ ਸ਼ਤਾਬਦੀ ਦਾ ਚੀਨੀ ਯਾਤਰੂ ਸੀ, ੳਸਨੇ ਵੀ ਕਈ ਭਾਰਤੀ ਤਰਖਾਣਾਂ ਬਾਰੇ ਲਿਖਿਆ ਹੈ, ਜਿਵੇਂ ਕਿ ਸਮਰਕੰਦ ਦੇ ਤਰਖਾਣ,ਅਤੇ ਰਾਜੇ ਦੀ 200 ਤਰਖਾਣਾਂ ਨਾਲ ਮੁਲਾਕਾਤ। ਐਸ. ਕੁਵਾਯਾਮਾ ਦੇ ਪੇਪਰਾਂ ਮੁਤਾਬਿਕ ਹਿੰਦੂਕੁਸ਼ ਦੇ ਪਾਰ ਚੇਬਿਸ਼ੀ ਤਰਖਾਣ ਨੂੰ ਟਾਫੂ-ਤੇਜਿਨ ਦੇ ਨਾਲ ਤੁੰਗ(ਟੰਗ) ਡਾਈਨੇਸਟੀ ਦੀ ਕਚਿਹਰੀ ਵਿਚ 753 ਈ: ਵਿਚ ਗੰਧਾਰ ਦੇ ਰਾਜੇ ਦਵਾਰਾ ਭੇਜਿਆ ਗਿਆ।
ਬਦਖਸ਼ਾਨ ਰਾਜਕੁਮਾਰ ਦਵਾਰਾ ਬਣਾਏ ਗਏ ਤਰਖਾਣ ਕਬੀਲੇ ਨੇ 7ਵੀਂ- 8ਵੀਂ ਸ਼ਤਾਬਦੀ ਵਿਚ ਗਿਲਗਿੱਤ ਤੇ ਰਾਜ ਕੀਤਾ। ਤਰਖਾਣ ਗੋਤ ਰੁਪਾਲ ਤੇ ਚਾਨਾ ਨਾਮ ਦੀਆਂ ਜਗ੍ਹਾ ਵੀ ਮਿਲਦੀਆਂ ਹਨ। ਨਾਗਰ ਦੇ ਮੈਗਲੋਟ ਕਬੀਲੇ ਅਤੇ ਹੁੰਜਾ ਦੇ ਆਯੁਸ਼ ਕਬੀਲੇ ਦੇ ਬਾਨੀ ਵੀ ਤਰਖਾਣ ਰਾਜਕੁਮਾਰ ਸਨ। ਰਿਵਾਇਤੀ ਸੁਰਾਗਾਂ ਅਨੁਸਾਰ ਮਨੋਕਲਪਿੱਤ ਪਰਸ਼ੀਆ ਦਾ ਰਾਜਕੁਮਾਰ ਕਯਾਨੀ ਜਿਸਦਾ ਨਾਮ ਅਜੁਰ ਜਮਸ਼ੇਦ ਸੀ ਅਤੇ ਪਰਸ਼ੀਆ ( ਇਰਾਨ) ਤੇ ਅੱਰਬ ਦਾ ਕਬਜਾ ਹੋਣ ਤੇ ਇੱਧਰ ਭੱਜ ਆਇਆ ਸੀ, ਦਾ ਸਨਬੰਧ ਵੀ ਤਰਖਾਣਾ ਨਾਲ ਮਿਲਦਾ ਹੈ। ਮਿਸਰ ਦੇ ਸ਼ਹਿਰ ਤਰਖਾਣ ਦਾ ਕਈ ਆਰਕਿਉਲੋਜੀ ਖੁਦਾਈਆਂ ਨਾਲ ਸਨਬੰਧ ਹੈ। ਇਥੇ 4000 ਬੀ.ਸੀ.ਈ. ਦੇ ਸਮੇ ਦੇ ਬੁਣੇ ਕਪੜੇ ਮਿਲੇ ਹਨ।ਇਰਾਨ ਦੇ ਚੱਲ-ਤਰਖਾਣ ਪਿੰਡ ਵਿਚੋਂ ਵੀ ਕਈ ਪੁਰਾਤਨ ਵਸਤਾਂ ( 224-651 ਈ:) ਦੇ ਸਾਸਾਨੀਅਨ ਕਾਲ ਦੀਆਂ ਮਿਲੀਆਂ ਹਨ। ਯੂਕਰੇਨ ਦੇ ਇਕ ਇਲਾਕੇ ਵਿਚ ਇਕ ਪਿੰਡ ਦਾ ਨਾਮ ਤਰਖਾਣਕੁਟ ਹੈ।ਰੂਸ ਵਿਚ ਕਈ ਥਾਵਾਂ ਤੇ ਤਰਖਾਣ ਨਾਮ ਮਿਲਦਾ ਹੈ।
ਭਾਰਤ ਵਿਚ ਤਰਖਾਣ ਤਕਰੀਬਨ 6ਵੀਂ ਸਦੀ ਤੋਂ ਹਨ। ਪੁਰਾਤਨ ਤਰਖਾਣ ਇਤਿਹਾਸ ਗਵਾਹੀ ਦਿੰਦਾ ਹੈ ਜਿਵੇਂ ਊਭੀ ਇਕ ਜਰਮਨੀ ਕਬੀਲਾ ਸੀ। ਬਾਹੜਾ ਇਕ ਅਰਬੀ ਕਬੀਲਾ ਸੀ। ਇਰਾਨ ਵਿਚ ਕਈ ਇਲਾਕੇ ਤਰਖਾਣ ਕਬੀਲੇ ਦੇ ਨਾਮ ਤੇ ਹਨ, ਜਿਵੇਂ ਕਿ, ( ਪਨੇਸਰ-ਇ-ਤਕਸ਼ਨ, ਹੁੰਜਾਨ ਆਦੀ) ਅਤੇ ਸਿਆਨ ਤੇ ਸੱਲ ਵੀ ਕੁਰਦਾਂ ਵਿਚ ਮਿਲਦੇ ਹਨ। ਪੱਦਮ ਅਤੇ ਰੱਤਨ ਭਾਰਤੀ ਹਨ। (ਮਿਨੰਦਰ 1 ਯੂਨਾਨੀ ਰਾਜਾ) ਕਾਲਸੀ ਨਾਮ ਦੀ ਜਗਾ੍ਹ (ਅਲੈਕਜੈੰਡਰੀਆ ਦਾ ਕਾਕਸੁਸਨ) 165 ਬੀ.ਸੀ. ਵਿਚ ਪੈਦਾ ਹੋਇਆ ਤਕਰੀਬਨ 90% ਤਰਖਾਣਾਂ ਦੇ ਗੋਤ ਤਰਖਾਣਾਂ ਵਿੱਚ ਹੀ ਪਾਏ ਜਾਂਦੇ ਨੇ ਤੇ ਦੂਜਿਆਂ ਨਾਲ ਗੋਤਾਂ ਦਾ ਮੇਲ ਬਹੁਤ ਘੱਟ ਹੈ।
ਕੁਝ ਤਰਖਾਣ ਸ਼ਖ਼ਸੀਅਤਾਂ:
- ਜੱਜ ਦਲੀਪ ਸਿੰਘ ਸੌਂਦ: ਅਮਰੀਕਾ ਦੀ ਸੰਸਦੀ ਸੀਟ ਜਿੱਤਣ ਪਹਿਲਾਂ ਏਸ਼ਿਆਈ ਖਿੱਤੇ ਦਾ ਬੰਦਾ ਤੇ ਅਮਰੀਕਾ ਵਿੱਚ ਪਹਿਲਾਂ ਸਿੱਖ ਜੱਜ। ਦੱਖਣੀ ਏਸ਼ੀਆਈ ਖਿੱਤੇ ਦੇ ਲੋਕਾਂ ਨੂੰ ਅਮਰੀਕਾ ਵਿੱਚ ਨਾਗਰਿਕਤਾ ਦੇ ਅਧਿਕਾਰਾਂ ਦੀ ਲੜਾਈ ਨੂੰ ਸਫਲਤਾਪੂਰਵਕ ਲੜਿਆ। ਇਹਨਾਂ ਦਾ ਮੁੰਡਾ ਲੈਫਟੀਨੈਂਟ ਦਲੀਪ ਸੌਂਦ ਜੂਨੀਅਰ ਅਮਰੀਕਨ ਫੌਜ ਵਿੱਚ ਰਿਹਾ ਜੋ ਕੋਰੀਅਨ ਜੰਗ (1947-1950) ਵਿੱਚ ਲੜਿਆ।
- ਸਤਨਾਮ ਸਿੰਘ ਭੰਮਰਾ: N.B.A (ਅਮਰੀਕਨ ਬੇਸਬਾਲ) ਵਿੱਚ ਖੇਡਣ ਵਾਲਾ ਪਹਿਲਾ ਭਾਰਤੀ।
- ਸ਼ਹੀਦ ਨੰਦ ਸਿੰਘ ਭਾਰਜ: ਬੱਬਰ ਅਕਾਲੀ
- ਬਰਦੀਸ਼ ਕੌਰ ਚੱਗਰ: ਕੈਨੇਡਾ ਦੇ ਇਤਿਹਾਸ ਵਿੱਚ ਹਾਊਸ ਕਾਮਨਜ਼ ਵਿੱਚ ਸਰਕਾਰ ਦੀ ਪ੍ਰਤੀਨਿਧਤਾ ਕਰਨ ਵਾਲੀ ਪਹਿਲੀ ਮਹਿਲਾ।
- ਬਾਬਾ ਸੁੱਖਾ ਸਿੰਘ ਕਲਸੀ (ਮਾੜੀ ਕੰਬੋਕੀ): ਪੰਥ ਪ੍ਰਕਾਸ਼ ਵਿਚ ਉਨ੍ਹਾਂ ਦੀ ਬਹਾਦਰੀ ਨੂੰ ਸਮਰਪਿਤ 7 ਐਪੀਸੋਡ ਹਨ।
- ਸਰ ਮੋਤਾ ਸਿੰਘ ਮਠਾੜੂ, QC: ਇੰਗਲੈਂਡ ਵਿਚ ਜੱਜ ਬਣਨ ਵਾਲੇ ਪਹਿਲੇ ਏਸ਼ੀਅਨ।
- ਏਅਰ ਵਾਈਸ ਮਾਰਸ਼ਲ ਜਸਬੀਰ ਸਿੰਘ ਪਨੇਸਰ AVM, VSM
ਤਰਖਾਣ ਰਿਵਾਇਤਾਂ ਤਰਖਾਣ ਜਿਆਦਾ ਕਰਕੇ ਆਪਣੇ ਪਿੱਤਰਾਂ ( ਵਡੇਰੇ ਬਜੁਰਗਾਂ ) ਦੀ ਪੂਜਾ ਜਠੇਰਿਆਂ ਜਾਂ ਮਟੀਆਂ ਦੀ ਸ਼ਕਲ ਵਿਚ ਕਰਦੇ ਹਨ। ਹਰ ਗੋਤ ਵਾਲੇ ਦੇ ਅਲੱਗ ਜਠੇਰੇ ਹਨ।ਹੌਲੀ ਹੌਲੀ ਇਹ ਰਿਵਾਇਤ ਖੱਤਮ ਹੁੰਦੀ ਜਾ ਰਹੀ ਹੈ। ਇਕ ਗੋਤ ਦੇ ਪਰੀਵਾਰ ਦੇ ਜੀਆਂ ਦਾ ਖੂਨ ਦਾ ਰਿਸ਼ਤਾ ਹੁੰਦਾ ਹੈ। ਤਰਖਾਣ ਹਮੇਸ਼ਾ ਵਿਆਹ ਤਰਖਾਣਾਂ ਵਿੱਚ ਹੀ ਕਰਦੇ ਹਨ ਪਰ ਨਾਨਕੇ ਤੇ ਦਾਦਕੇ ਗੋਤਾਂ ਤੋਂ ਬਾਹਰ।
ਰਾਮਗੜ੍ਹੀਆ ਕੁਝ ਤਰਖਾਣ, ਰਾਮਗੜ੍ਹੀਆ ਦੀ ਪਛਾਣ ਰੱਖਦੇ ਨੇ ਕਿਉਂ ਕਿ ਰਾਮਗੜ੍ਹੀਆ ਮਿਸਲ ਦੇ ਕਰਤਾ ਧਰਤਾ ਬਾਬਾ ਜੱਸਾ ਸਿੰਘ ਬਮਰਾਹ (ਦਾਦੇ ਦਾ ਨਾਮ: ਸ਼ਹੀਦ ਬਾਬਾ ਹਰਦਾਸ ਸਿੰਘ ਬਮਰਾਹ, ਪਿਤਾ ਦਾ ਨਾਮ: ਸ਼ਹੀਦ ਗਿਆਨੀ ਭਗਵਾਨ ਸਿੰਘ ਬਮਰਾਹ) ਸਨ ਤੇ ਮਿਸਲ ਦੇ ਬਹੁਤੇ ਸਿਪਾਹੀ ਵੀ ਤਰਖਾਣ ਕਬੀਲੇ ਦੇ ਸਨ। ਰਾਮਗੜ੍ਹੀਆ ਮਿਸਲ, 12 ਮਿਸਲਾਂ ਵਿੱਚੋਂ ਤਾਕਤਵਰ ਮਿਸਲਾਂ ਵਿੱਚੋਂ ਸੀ। ਮਿਸਲ ਦੀ ਤਾਕਤ ਦਾ ਪਤਾ ਇਸ ਘਟਨਾਂ ਤੋਂ ਲਗ ਜਾਂਦਾ ਹੈ ਕਿ ਜੱਸਾ ਸਿੰਘ ਰਾਮਗੜੀ੍ਆ ਨੇ ਹੋਰ ਜਰਨੈਲਾਂ ਨਾਲ ਮਿਲਕੇ ਦਿੱਲੀ ਫਤਿਹ ਕੀਤੀ ਅਤੇ ਮੁਗਲਾਂ ਦਾ ਤੱਖਤ ਪੁੱਟ ਕੇ ਖਿੱਚ ਕੇ ਅਕਾਲ ਤੱਖਤ ਲੈ ਆਂਦਾ, ਜੋ ਅੱਜ ਵੀ ਰਾਮਗੜੀ੍ਹਆ ਬੁੰਗੇ ਵਿਚ ਪਿਆ ਹੈ। ਊਧਮ ਸਿੰਘ (ਤਵਾਰੀਖ ਦਰਬਾਰ ਸਾਹਿਬ) ਵਿਚ ਲਿਖਦੇ ਹਨ ਕਿ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਅਤੇ ਉਸਦੇ ਲੜਕੇ ਜੋਧ ਸਿੰਘ ਨੇ ਮਿਲਕੇ 5 ਲੱਖ ਰੁ: ਦਾ ਯੋਗਦਾਨ ਰਾਮਗੜੀ੍ਹਆ ਬੁੰਗੇ ਵਾਸਤੇ ਕੀਤਾ।
No comments:
Post a Comment