Monday, December 27, 2021

Sikh History ਸਿੱਖੀ ਦੀ ਸੰਖੇਪ ਜਾਣਕਾਰੀ

 ਸਿੱਖੀ ਦੀ ਜਾਣਕਾਰੀ ਜਰੂਰ ਆਪਣੇ ਬੱਚਿਆਂ ਨੂੰ ਪੜਾਉਣੀ ਜੀ ।

ਸਿੱਖੀ ਦੀ ਸੰਖੇਪ ਜਾਣਕਾਰੀ
ਸਿੱਖਾਂ ਦੇ ਦਸਾਂ ਗੁਰੂਆਂ ਦੇ ਨਾਂਮ ਕੀ ਸਨ ?
1. ਸ੍ਰੀ ਗੁਰੂ ਨਾਨਕ ਦੇਵ ਜੀ (1469 - 1539)
2. ਸ੍ਰੀ ਗੁਰੂ ਅੰਗਦ ਦੇਵ ਜੀ (1504 - 1552)
3. ਸ੍ਰੀ ਗੁਰੂ ਅਮਰ ਦਾਸ ਜੀ (1479 - 1574)
4. ਸ੍ਰੀ ਗੁਰੂ ਰਾਮ ਦਾਸ ਜੀ (1534 – 1581)
5. ਸ੍ਰੀ ਗੁਰੂ ਅਰਜਨ ਦੇਵ ਜੀ (1563 – 1606)
6. ਸ੍ਰੀ ਗੁਰੂ ਹਰਗੋਬਿੰਦ ਜੀ (1595 – 1644)
7. ਸ੍ਰੀ ਗੁਰੂ ਹਰ ਰਾਏ ਜੀ (1630 – 1661)
8. ਸ੍ਰੀ ਗੁਰੂ ਹਰਕ੍ਰਸ਼ਿਨ ਜੀ (1656 – 1664)
9. ਸ੍ਰੀ ਗੁਰੂ ਤੇਗ ਬਹਾਦੁਰ ਜੀ (1621 - 1675)
10. ਸ੍ਰੀ ਗੁਰੂ ਗੋਬਿੰਦ ਸਿੰਘ ਜੀ (1666 – 1708) ।
ਹੁਣ ਸਿੱਖਾਂ ਦੇ ਗੁਰੂ ਜੀ ਦਾ ਕੀ ਨਾਮ ਹੈ ?
ਸ੍ਰੀ ਗੁਰੂ ਗਰੰਥ ਸਾਹਿਬ ਜੀ ਅਤੇ ਗੁਰੂ ਪੰਥ ਖਾਲਸਾ ।

ਚਾਰ ਸਾਹਿਬਜਾਦੇ ਕੌਣ ਸਨ ?
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਪੁੱਤਰ ਸਨ ।

ਚਾਰ ਸਾਹਿਬਜਾਦਿਆਂ ਦੇ ਨਾਮ ਕੀ ਸਨ ?
1. ਬਾਬਾ ਅਜੀਤ ਸਿੰਘ ਜੀ (1687 -1704)
2. ਬਾਬਾ ਜੁਝਾਰ ਸਿੰਘ ਜੀ (1689 – 1704)
3. ਬਾਬਾ ਜੋਰਾਵਰ ਸਿੰਘ ਜੀ (1696 – 1704)
4. ਬਾਬਾ ਫਤਹਿ ਸਿੰਘ ਜੀ (1698 – 1704) ।

ਸਭ ਤੋਂ ਵੱਡੇ ਸਾਹਿਜਾਦੇ ਦਾ ਕੀ ਨਾਮ ਸੀ ?
ਬਾਬਾ ਅਜੀਤ ਸਿੰਘ ਜੀ ।

ਸਭ ਤੋਂ ਛੋਟੇ ਸਾਹਿਬਜਾਦੇ ਦਾ ਕੀ ਨਾਮ ਸੀ ?
ਬਾਬਾ ਫਤਹਿ ਸਿੰਘ ਜੀ ।

ਜਿੰਦਾ ਨੀਹਾਂ ਵਿਚ ਚਿਣੇ ਗਏ ਸਾਹਿਬਜਾਦਿਆਂ ਦੇ ਕੀ ਨਾਮ ਸਨ ?
1. ਬਾਬਾ ਫਤਹਿ ਸਿੰਘ ਜੀ ।
2. ਬਾਬਾ ਜੋਰਾਵਰ ਸਿੰਘ ਜੀ ।

ਚਮਕੌਰ ਦੀ ਜੰਗ ਵਿਚ ਸ਼ਹੀਦੀ ਪਾਉਣ ਵਾਲੇ ਸਾਹਿਬਜਾਦਿਆਂ ਦੇ ਨਾਮ ਕੀ ਸਨ ?
1. ਬਾਬਾ ਅਜੀਤ ਸਿੰਘ ਜੀ ।
2. ਬਾਬਾ ਜੁਝਾਰ ਸਿੰਘ ਜੀ ।

ਖਾਲਸਾ ਪੰਥ ਕਦੋਂ ਅਤੇ ਕਿੱਥੇ ਬਣਿਆਂ ?
ਇਹ 1699 ਦੀ ਵੈਸਾਖੀ (30 ਮਾਰਚ) ਨੂੰ ਸ੍ਰੀ ਕੇਸਗੜ੍ਹ , ਅਨੰਦਪੁਰ ਸਾਹਿਬ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਬਣਾਇਆ ।

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇਸਦਾ ਕੀ ਨਾਮ ਰਖਿਆ ?
ਖਾਲਸਾ ਪੰਥ ।

ਪੰਜਾਂ ਪਿਆਰਿਆਂ ਦੇ ਨਾਮ ਕੀ ਸਨ ?
1. ਭਾਈ ਦਇਆ ਸਿੰਘ ਜੀ ।
2. ਭਾਈ ਧਰਮ ਸਿੰਘ ਜੀ ।
3. ਭਾਈ ਹਿੰਮਤ ਸਿੰਘ ਜੀ ।
4. ਭਾਈ ਮੋਹਕਮ ਸਿੰਘ ਜੀ ।
5. ਭਾਈ ਸਾਹਿਬ ਸਿੰਘ ਜੀ ।

ਪੰਜ ਕੱਕੇ ਕਿਹੜੇ ਹਨ ਜੋ ਹਰ ਸਿੱਖ ਕੋਲ ਹੋਣੇ ਚਾਹੀਦੇ ਹਨ ?
1. ਕੇਸ (ਵਾਲ ਬਿਨਾ ਕੱਟੇ) ।
2. ਕੰਘਾ (ਵਾਲ ਸਾਫ ਕਰਨ ਲਈ) ।
3. ਕਿਰਪਾਨ (ਤਲਵਾਰ) ।
4. ਕਛਹਿਰਾ (ਅੰਦਰੂਨੀ ਵਸਤਰ) ।
5. ਕੜਾ 

ਸਭ ਸਿੱਖਾਂ ਦੇ ਧਰਮ ਪਿਤਾ ਜੀ ਕੌਣ ਹਨ ?
ਸ੍ਰੀ ਗੁਰੂ ਗੋਬਿੰਦ ਸਿੰਘ ਜੀ ।

ਸਭ ਸਿੱਖਾਂ ਦੀ ਧਰਮ ਮਾਤਾ ਜੀ ਕੌਣ ਹਨ ?
ਮਾਤਾ ਸਾਹਿਬ ਕੌਰ ਜੀ ।

ਸਭ ਸਿੱਖਾਂ ਦਾ ਜਨਮ ਅਸਥਾਨ ਕਿਹੜਾ ਹੈ ।
ਸ੍ਰੀ ਅਨੰਦਪੁਰ ਸਾਹਿਬ ਜੀ ।

ਸਿੱਖ ਇਕ ਦੂਜੇ ਨੂੰ ਮਿਲਣ ਵੇਲੇ ਕੀ ਬੋਲਦੇ ਹਨ ?
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹਿ ।

ਸਿੱਖਾਂ ਦਾ ਜੈਕਾਰਾ ਕੀ ਹੈ ?
ਜੋ ਬੋਲੇ ਸੋ ਨਿਹਾਲ, ਸਤ ਸ੍ਰੀ ਅਕਾਲ ।

'ਸਿੱਖ' ਸ਼ਬਦ ਦਾ ਕੀ ਅਰਥ ਹੈ ?
ਸਿੱਖਣ ਵਾਲਾ, ਸ਼ਿੱਸ਼, ਸ਼ਗਿਰਦ ਆਦਿ ।

'ਸਿੰਘ' ਸ਼ਬਦ ਦਾ ਕੀ ਅਰਥ ਹੈ ?
ਸ਼ੇਰ ।

'ਕੌਰ' ਸ਼ਬਦ ਦਾ ਕੀ ਅਰਥ ਹੈ ?
ਸ਼ਹਿਜਾਦੀ ।

ਰਹਿਤ ਮਰਿਆਦਾ ਅਨੁਸਾਰ ਨਿਤਨੇਮ ਲਈ ਪੜ੍ਹੀਆਂ ਜਾਣ ਵਾਲੀਆਂ ਪ ਬਾਣੀਆਂ ਦੇ ਨਾਮ ਕੀ ਹਨ ?
1. ਜਪੁਜੀ ਸਾਹਿਬ ।
2. ਜਾਪ ਸਾਹਿਬ ।
3. ਸਵੱਈਏ ।
4 : ਚੌਪਈ ਸਾਹਿਬ ।
5 : ਅਨੰਦ ਸਾਹਿਬ ।

ਸੰਧਿਆ ਵੇਲੇ ਦੀ ਬਾਣੀ। 
1: ਰਹਿਰਾਸ ।
2: ਕੀਰਤਨ ਸੋਹਿਲਾ ।

ਨਿਤਨੇਮ ਦੀਆਂ ਕਿਹੜੀਆਂ ਬਾਣੀਆਂ ਸ੍ਰੀ ਗੁਰੂ ਗਰੰਥ ਸਾਹਿਬ ਵਿਚ ਨਹੀਂ ਹਨ ਬਲਕਿ ਦਸਮ ਗਰੰਥ ਵਿਚੋਂ ਲਈਆਂ ਗਈਆਂ ਹਨ ?
1. ਜਾਪ ਸਾਹਿਬ ।
2. ਸਵੱਈਏ ।
3. ਚੌਪਈ ਸਾਹਿਬ ।

ਸਿੱਖਾਂ ਨੂੰ ਕਿਹੜੀਆਂ ਕੁਰਹਿਤਾਂ ਤੋਂ ਮਨਾਂ ਕੀਤਾ ਗਿਆ ਹੈ ?
1. ਵਾਲਾਂ (ਕੇਸਾਂ ਅਤੇ ਰੋਮਾਂ) ਦਾ ਕੱਟਣਾ ।
2. ਕੁੱਠਾ ਮਾਸ ਖਾਣਾ ।
3. ਵੇਸਵਾ ਗਮਣ ਕਰਨਾ (ਪਰਾਈ ਅੋਰਤਾਂ ਨਾਲ ਸੰਭੋਗ ਕਰਨਾ)।
4. ਤੰਬਾਕੂ ਤੇ ਹੋਰ ਨਸ਼ਿਆਂ ਦੀ ਵਰਤੋਂ ਕਰਨਾ ।

ਸਿੱਖਾਂ ਦੇ ਪੰਜਾਂ ਤਖਤਾਂ ਦੇ ਨਾਮ ਕੀ ਹਨ ?
1. ਸ੍ਰੀ ਅਕਾਲ ਤਖਤ ਸਾਹਿਬ, ਅੰਮ੍ਰਿਤਸਰ ।
2. ਸ੍ਰੀ ਹਰਮੰਦਿਰ ਸਾਹਿਬ ਪਟਨਾ, ਪਟਨਾ ਸਾਹਿਬ ।
3. ਸ੍ਰੀ ਕੇਸਗੜ੍ਹ ਸਾਹਿਬ, ਅਨੰਦਪੁਰ ਸਾਹਿਬ ।
4. ਸ੍ਰੀ ਹਜੂਰ ਸਾਹਿਬ, ਨੰਦੇੜ ।
5. ਸ੍ਰੀ ਦਮਦਮਾ ਸਾਹਿਬ, ਤਲਵੰਡੀ ਸਾਬੋ ।

'ਗੁਰਮੁਖੀ ਲਿਪੀ' ਕਿਸ ਗੁਰੂ ਨੇ ਪੜ੍ਹਾਉਣੀ ਸ਼ੁਰੂ ਕੀਤੀ ?
ਸ੍ਰੀ ਗੁਰੂ ਅੰਗਦ ਦੇਵ ਜੀ ।

ਕਿਸ ਗੁਰੂ ਨੇ ਲੰਗਰ ਦੀ ਪ੍ਰਥਾ ਸ਼ੁਰੂ ਕੀਤੀ ?
ਸ੍ਰੀ ਗੁਰੂ ਅਮਰ ਦਾਸ ਜੀ ।

ਕਿਸ ਗੁਰੂ ਨੇ ਅੰਮ੍ਰਿਤਸਰ ਵਿਚ ਸਰੋਵਰ ਬਣਵਾਇਆ ?
ਸ੍ਰੀ ਗੁਰੂ ਰਾਮ ਦਾਸ ਜੀ ।

ਕਿਸ ਗੁਰੂ ਨੇ ਹਰਿਮੰਦਰ ਸਾਹਿਬ ਬਣਵਾਕੇ ਸਿੱਖਾਂ ਨੂੰ ਪੂਜਾ ਦਾ ਕੇਂਦਰੀ ਅਸਥਾਨ ਦਿੱਤਾ ?
ਸ੍ਰੀ ਗੁਰੂ ਅਰਜਨ ਦੇਵ ਜੀ ।

ਕਿਸ ਨੇ ਸਭ ਤੌਂ ਪਹਿਲਾਂ ਹਰਿਮੰਦਰ ਸਾਹਿਬ ਤੇ ਸੋਨੇ ਦੀ ਝਾਲ ਵਾਲੇ ਤਾਂਬੇ ਦੇ ਪੱਤਰੇ ਲਗਵਾਏ ?
ਮਹਾਰਾਜਾ ਰਣਜੀਤ ਸਿੰਘ ।

'ਆਦਿ ਗਰੰਥ (ਪੋਥੀ ਸਾਹਿਬ), ਸਭ ਤੋਂ ਪਹਿਲਾਂ ਕਿਸ ਨੇ ਤਿਆਰ ਕੀਤੀ ?
ਸ੍ਰੀ ਗੁਰੂ ਅਰਜਨ ਦੇਵ ਜੀ ।

ਸ੍ਰੀ ਗੁਰੂ ਗਰੰਥ ਸਾਹਿਬ ਦੀ ਹਰਿਮੰਦਰ ਸਾਹਿਬ ਵਿਚ ਸਥਾਪਨਾ ਕਦੋਂ ਹੋਈ ?
1604 ।

ਸ੍ਰੀ ਗੁਰੂ ਗਰੰਥ ਸਾਹਿਬ ਜੀ ਦੇ ਪਹਿਲੇ ਗਰੰਥੀ ਕਿਸ ਨੂੰ ਥਾਪਿਆ ਗਿਆ ਸੀ ?
ਬਾਬਾ ਬੁੱਢਾ ਸਾਹਿਬ ਜੀ ।

ਸ੍ਰੀ ਗੁਰੂ ਗਰੰਥ ਸਾਹਿਬ ਜੀ ਦਾ ਪਹਿਲਾ ਉਤਾਰਾ ਕਿੱਥੇ ਰਖਿਆ ਗਿਆ ?
ਕਰਤਾਰਪੁਰ ਸਾਹਿਬ ।

ਸ੍ਰੀ ਗੁਰੂ ਗਰੰਥ ਸਾਹਿਬ ਜੀ ਦੇ ਛਪਾਈ ਵਿਚ ਕਿੰਨੇ ਪੱਤਰੇ ਹਨ ?
1430 ਪੰਨੇ ।

ਸ੍ਰੀ ਗੁਰੂ ਗਰੰਥ ਸਾਹਿਬ ਵਿਚ ਕਿੰਨੇ ਗੁਰੂਆਂ ਦੀ ਬਾਣੀ ਦਰਜ ਹੈ ?
ਛੇ ਗੁਰੂਆਂ ਦੀ, ਪਹਿਲੇ ਪੰਜ ਤੇ ਨਾਵੇਂ ਗੁਰੂ ਜੀ ।

ਸ੍ਰੀ ਗੁਰੂ ਗਰੰਥ ਸਾਹਿਬ ਜੀ ਨੂੰ ਗੁਰੂਗੱਦੀ ਕਦੋਂ ਮਿਲੀ ?
3 ਅਕਤੂਬਰ, 1708 ।

ਕਿਸ ਗੁਰੂ ਨੂੰ ਤੱਤੀ ਤਵੀ ਤੇ ਬੈਠਾ ਕੇ ਸੜਦੀ ਰੇਤ ਸਰੀਰ ਤੇ ਪਾਈ ਗਈ ?
ਸ੍ਰੀ ਗੁਰੂ ਅਰਜਨ ਦੇਵ ਜੀ ।

ਕਿਸ ਗੁਰੂ ਨੂੰ ਸ਼ਹੀਦਾਂ ਦੇ ਸਰਤਾਜ ਕਿਹਾ ਗਿਆ ?
ਸ੍ਰੀ ਗੁਰੂ ਅਰਜਨ ਦੇਵ ਜੀ ਕਿਉਂਕਿ ਉਹ ਸਿੱਖ ਇਤਹਾਸ ਦੇ ਪਹਿਲੇ ਸ਼ਹੀਦ ਸਨ ।

'ਮੀਰੀ – ਪੀਰੀ' ਦਾ ਸਬੰਧ ਕਿਸ ਗੁਰੂ ਨਾਲ ਹੈ ?
ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ।

ਕਿਸ ਗੁਰੂ ਜੀ ਨੇ ਸਿਰ ਕੁਰਬਾਨ ਕੀਤਾ ਗਿਆ ਸੀ ?
ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ।

ਕਿਸ ਗੁਰੂ ਨੂੰ 'ਹਿੰਦ ਦੀ ਚਾਦਰ' ਕਿਹਾ ਗਿਆ ?
ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਕਿਉਂਕਿ ਉਹਨਾਂ ਨੇ ਹਿੰਦੁ ਧਰਮ ਦੀ ਰਖਸ਼ਾ ਲਈ ਆਪਣੀ ਕੁਰਬਾਨੀ ਦਿੱਤੀ ।

'ਸਿਮਰਨ' ਦਾ ਕੀ ਅਰਥ ਹੈ ?
ਪ੍ਰਮਾਤਮਾਂ ਨੂੰ ਯਾਦ ਕਰਨਾ ।

ਸਿੱਖਾਂ ਦੀ ਸ਼ਾਦੀ ਦੀ ਰਸਮ ਨੂੰ ਕੀ ਕਹਿੰਦੇ ਹਨ ?
ਅਨੰਦਕਾਰਜ ।

ਸਿੱਖਾਂ ਦੀ ਸ਼ਾਦੀ ਵੇਲੇ ਕਿੰਨੀਆਂ 'ਲਾਵਾਂ' ਪੜ੍ਹੀਆਂ ਜਾਦੀਆਂ ਹਨ ?
ਚਾਰ ।

ਹਰ ਸਿੱਖ ਨੂੰ ਆਪਣੀ ਕਮਾਈ ਦਾ ਕਿੰਨਾ ਹਿੱਸਾ ਧਾਰਮਿਕ ਕੰਮਾਂ ਲਈ ਦਾਨ ਕਰਨ ਨੂੰ ਕਿਹਾ ਗਿਆ ਹੈ ?
ਦਸਵਾਂ ਹਿੱਸਾ (ਇਸਨੂੰ ਹੀ 'ਦਸਵੰਧ' ਕਿਹਾ ਗਿਆ ਹੈ)।

ਸ੍ਰੀ ਗੁਰੂ ਨਾਨਕ ਦੇਵ ਜੀ ਕਿੱਥੇ ਤੇ ਕੱਦੋਂ ਪੈਦਾ ਹੋਏ ?
15 ਅਪਰੈਲ, 1469, ਰਾਏ ਭੋਏ ਦੀ ਤਲਵੰਡੀ, (ਹੁਣ ਨਾਨਕਾਣਾ ਸਾਹਿਬ ), ਪਾਕਿਸਤਾਨ ।

ਸ੍ਰੀ ਗੁਰੂ ਨਾਨਕ ਦੇਵ ਜੀ ਦੇ ਮਾਪਿਆਂ ਦਾ ਕੀ ਨਾਮ ਸੀ ?
ਪਿਤਾ – ਮਹਿਤਾ ਕਾਲੂ ਜੀ ।
ਮਾਤਾ – ਮਾਤਾ ਤਿਪ੍ਰਤਾ ਜੀ ।

ਬੇਬੇ ਨਾਨਕੀ ਅਤੇ ਭਾਈ ਜੈ ਰਾਮ ਜੀ ਕੌਣ ਸਨ ?
ਬੇਬੇ ਨਾਨਕੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਵੱਡੀ ਭੇਣ ਸੀ ਅਤੇ ਭਾਈ ਜੈ ਰਾਮ ਜੀ ਉਸਦੇ ਘਰ ਵਾਲੇ ਸਨ ।

ਸ੍ਰੀ ਗੁਰੂ ਨਾਨਕ ਦੇਵ ਜੀ ਦੀ ਘਰ ਵਾਲੀ ਦਾ ਕੀ ਨਾਮ ਸੀ ?
ਮਾਤਾ ਸੁਲੱਖਣੀ ਜੀ ।

ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਪੁਤੱਰਾਂ ਦਾ ਕੀ ਨਾਮ ਸੀ ?
ਬਾਬਾ ਸ੍ਰੀ ਚੰਦ ਜੀ ।
ਬਾਬਾ ਲਖਮੀ ਦਾਸ ਜੀ ।

ਕਿਸ ਗ੍ਰੁਰੂ ਨੇ ਸਭ ਤੋਂ ਪਹਿਲਾ ਗੁਰਅਸਥਾਨ ਕਿੱਥੇ ਤੇ ਕਦੋਂ ਬਣਾਇਆ ?
ਸ੍ਰੀ ਗੁਰੂ ਨਾਨਕ ਦੇਵ ਜੀ ਨੇ ਪਹਿਲਾ ਗੁਰੂਦੁਆਰਾ 1521 ਨੂੰ ਕਰਤਾਰਪੁਰ ਵਿਖੇ ਬਣਾਇਆ ।

ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਯਾਤਰਾਵਾਂ ਨੂੰ ਕੀ ਕਿਹਾ ਜਾਂਦਾ ਹੈ ?
ਉਦਾਸੀਆਂ ।

ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਯਾਤਰਾ ਕਰਨ ਵਾਲੇ ਉਸ ਮੁਸਲਮਾਨ ਰਬਾਬੀ ਦਾ ਨਾਮ ਕੀ ਸੀ ?
ਭਾਈ ਮਰਦਾਨਾ ਜੀ ।

ਭਾਈ ਮਰਦਾਨਾ ਜੀ ਦੇ ਵੱਡੇ ਵਡੇਰੇ ਕਿੱਥੋਂ ਦੇ ਰਹਿਣ ਵਾਲੇ ਸਨ ?
ਬਾਬਾ ਬੁੱਢਾ ਜੀ ਦੇ ਨਗਰ, ਰਮਦਾਸ ਅਤੇ ਇਹਨਾਂ ਨੂੰ ਰਬਾਬੀਏ ਕਿਹਾ ਜਾਂਦਾ ਸੀ ।

ਸ੍ਰੀ ਗੁਰੂ ਨਾਨਕ ਦੇਵ ਜੀ ਆਪਣੀਆਂ ਯਾਤਰਾਵਾਂ ਦੇ ਦੁਰਾਨ ਕਿਸ ਤਰਖਾਣ (ਜਿਸਨੂੰ ਉਸ ਵੇਲੇ ਨੀਵੀਂ ਜਾਤ ਕਿਹਾ ਜਾਂਦਾ ਸੀ) ਦੇ ਘਰ, ਸੈਦਪੁਰ ( ਹੁਣ ਏਮਨਾਬਾਦ, ਪਾਕਿਸਤਾਨ), ਠਹਿਰੇ ਸਨ ?
ਭਾਈ ਲਾਲੋ ਜੀ ।

ਉਹ ਉੱਚੀ ਜਾਤ ਕਹਾਉਣ ਵਾਲਾ ਕੌਣ ਸੀ, ਜਿਸਦਾ ਭੋਜ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਖਾਣ ਤੋਂ ਇਨਕਾਰ ਕਰ ਦਿੱਤਾ ਸੀ ?
ਮਲਿਕ ਭਾਗੋ ।

ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸੱਭ ਤੋਂ ਪਹਿਲਾ ਪ੍ਰਚਾਰਕ ਅਸਥਾਨ (ਮੰਜੀ ਸਾਹਿਬ) ਕਿੱਥੇ ਸਥਾਪਤ ਕੀਤਾ ?
ਭਾਈ ਲਾਲੋ ਦੇ ਘਰ, ਸੈਦਪੁਰ (ਹੁਣ ਏਮਨਾਬਾਦ, ਪਾਕਿਸਤਾਨ ) ਨੂੰ ਪਹਿਲਾ ਪ੍ਰਚਾਰਕ ਅਸਥਾਨ (ਮੰਜੀ ਸਾਹਿਬ) ਬਣਾਇਆ ਗਿਆ ।

ਯੋਗੀ ਗੋਰਖਨਾਥ ਦੇ ਟਿੱਲੇ ਦੇ ਅਸਥਾਨ ਨੂੰ ਕੀ ਕਹਿਦੇ ਸਨ?
ਗੋਰਖਮੱਤਾ ਜੋ ਅੱਜਕਲ ਨਾਨਕਮੱਤਾ ਕਰਕੇ ਜਾਣਿਆ ਜਾਂਦਾ ਹੈ।

ਸ੍ਰੀ ਗੁਰੂ ਨਾਨਕ ਦੇਵ ਜੀ ਸਿੱਧਾਂ ਨੂੰ ਕਿਸ ਪਰਬਤ ਤੇ ਮਿਲੇ ਸਨ ?
ਕੈਲਾਸ਼ ਪਰਬਤ ਜਿਸਨੂੰ ਸੁਮੇਰ ਪਰਬਤ ਵੀ ਕਿਹਾ ਜਾਂਦਾ ਸੀ ।

ਸ੍ਰੀ ਗੁਰੂ ਨਾਨਕ ਦੇਵ ਜੀ ਦੀ ਸਿੱਧਾਂ ਨਾਲ ਹੋਈ ਵਾਰਤਾਲਾਪ ਨੂੰ ਸ੍ਰੀ ਗੁਰੂ ਗਰੰਥ ਸਾਹਿਬ ਵਿਚ ਕੀ ਨਾਮ ਦਿੱਤਾ ਗਿਆ ਹੈ ?
ਸਿੱਧ ਗੋਸ਼ਟ ।

ਸ੍ਰੀ ਗੁਰੂ ਨਾਨਕ ਦੇਵ ਜੀ ਅਸਾਮ ਯਾਤਰਾ ਦੁਰਾਨ ਕਿਸ ਰਾਖਸ਼ ਨੂੰ ਮਿਲੇ ਸਨ ?
ਕਾਉਡਾ ਰਾਖਸ਼ ।

ਸ੍ਰੀ ਗੁਰੂ ਨਾਨਕ ਦੇਵ ਜੀ ਸੰਗਲਦੀਪ (ਸ੍ਰੀ ਲੰਕਾ) ਦੀ ਯਾਤਰਾ ਦੁਰਾਨ ਕਿਸ ਨੂੰ ਮਿਲੇ ਸਨ ?
ਰਾਜਾ ਸ਼ਿਵ ਨਾਭ ।

ਹਿੰਦੁਸਤਾਨ ਵਿਚ ਮੁਗਲ ਰਾਜ ਦਾ ਬਾਨੀ ਕੌਣ ਸੀ ?
ਬਾਬਰ ।

ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਸਮੇ ਕਿਸ ਮੁਗਲ ਰਾਜੇ ਦਾ ਰਾਜ ਸੀ ?
ਬਾਬਰ ।

ਸ੍ਰੀ ਗੁਰੂ ਨਾਨਕ ਦੇਵ ਜੀ ਦੇ ਬਾਬਰ ਦੇ ਜੁਲਮਾਂ ਬਾਰੇ ਸ਼ਬਦਾਂ ਦੇ ਸੰਗ੍ਰਹਿ ਦਾ ਕੀ ਨਾਮ ਹੈ ?
ਬਾਬਰ ਬਾਣੀ ।

ਬਾਬਰ ਨੇ ਹਮਲੇ ਤੋਂ ਬਾਅਦ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਕੈਦ ਵਿੱਚ ਕਿੱਥੇ ਰੱਖਿਆ ਸੀ ?
ਸੈਦਪੁਰ, (ਹੁਣ ਏਮਨਾਬਾਦ), ਪਾਕਿਸਤਾਨ ।

ਸ੍ਰੀ ਗੁਰੂ ਨਾਨਕ ਦੇਵ ਜੀ ਵਲੀ ਕੰਧਾਰੀ ਨੂੰ ਕਿੱਥੇ ਮਿਲੇ ਸਨ ?
ਹਸਨ ਅਬਦਾਲ, ਹੁਣ ਪਾਕਿਸਤਾਨ ।

ਇਸ ਅਸਥਾਨ ਤੇ ਗੁਰਦੁਆਰਾ ਸਾਹਿਬ ਦਾ ਕੀ ਨਾਮ ਹੈ ?
ਪੰਜਾ ਸਾਹਿਬ ।

ਸ੍ਰੀ ਗੁਰੂ ਨਾਨਕ ਦੇਵ ਜੀ ਕਿੱਥੇ ਤੇ ਕਦੋਂ ਜੋਤੀ ਜੋਤ ਸਮਾਏ ?
1539 ਨੂੰ ਸ੍ਰੀ ਕਰਤਾਰਪੁਰ ਸਾਹਿਬ, ਹੁਣ ਪਾਕਿਸਤਾਨ ।

ਜੋਤੀ ਜੋਤ ਸਮਾਉਣ ਸਮੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਉਮਰ ਕਿੰਨੀ ਸੀ ?
70 (ਸੱਤਰ ) ਸਾਲ ।

ਸ੍ਰੀ ਗੁਰੂ ਅੰਗਦ ਦੇਵ ਜੀ ਦਾ ਜਨਮ ਕਦੋਂ ਹੋਇਆ ?
ਸੰਨ 1504 ਨੂੰ ।

ਸ੍ਰੀ ਗੁਰੂ ਅੰਗਦ ਦੇਵ ਜੀ ਦਾ ਅਸਲੀ ਨਾਮ ਕੀ ਸੀ ?
ਭਾਈ ਲੈਹਣਾ ।

ਭਾਈ ਲੈਹਣਾ ਜੀ ਦੇ ਪਿਤਾ ਜੀ ਦਾ ਕੀ ਨਾਮ ਸੀ ?
ਭਾਈ ਫੇਰੂ ਜੀ ।

ਮਾਤਾ ਖੀਵੀ ਜੀ ਕੌਣ ਸਨ ?
ਸ੍ਰੀ ਗੁਰੂ ਅੰਗਦ ਦੇਵ ਜੀ ਦੀ ਧਰਮ ਪਤਨੀ, ਸਿਰਫ ਉਹਨਾਂ ਦਾ ਹੀ ਨਾਮ ਸ੍ਰੀ ਗੁਰੂ ਗਰੰਥ ਸਾਹਿਬ ਵਿਚ ਦਰਜ ਕੀਤਾ ਗਿਆ ਹੈ ।

ਸ੍ਰੀ ਗੁਰੂ ਅੰਗਦ ਦੇਵ ਜੀ ਦੇ ਬੱਚਿਆਂ ਦੇ ਕੀ ਨਾਮ ਸਨ ?
ਪੁੱਤਰ -ਭਾਈ ਦਾਤੂ ਜੀ ਤੇ ਭਾਈ ਦਾਸੂ ਜੀ ।
ਪੁੱਤਰੀਆਂ- ਬੀਬੀ ਅਮਰੋ ਜੀ ਤੇ ਬੀਬੀ ਅਨੋਖੀ ਜੀ ।

DEGTEGH.COM

ਸ੍ਰੀ ਗੁਰੂ ਅੰਗਦ ਦੇਵ ਜੀ ਨੂੰ ਗੁਰਗੱਦੀ ਕਦੋਂ ਪ੍ਰਾਪਤ ਹੋਈ ?
ਸੰਨ 1539 ਨੂੰ ।

ਸ੍ਰੀ ਗੁਰੂ ਅੰਗਦ ਦੇਵ ਜੀ ਕਿੱਥੇ ਰਹਿੰਦੇ ਸਨ ਜਦੋਂ ਗੁਰੂ ਅਮਰਦਾਸ ਜੀ ਉਹਨਾਂ ਦੀ ਸੇਵਾ ਕਰਦੇ ਸਨ ?
ਖਾਡੂਰ ਸਾਹਿਬ ।

ਹਮਾਯੂੰ ਕੌਣ ਸੀ ਅਤੇ ਉਹ ਸ੍ਰੀ ਗੁਰੂ ਅੰਗਦ ਦੇਵ ਜੀ ਪਾਸ ਕਿਉਂ ਆਇਆ ਸੀ ?
ਹਮਾਯੂੰ ਬਾਬਰ ਦਾ ਪੁੱਤਰ ਸੀ, ਉਹ ਸ਼ੇਰ ਸ਼ਾਹ ਸੂਰੀ ਤੋਂ ਹਾਰ ਜਾਣ ਦੇ ਬਾਅਦ, ਭੱਜਦਾ ਹੋਇਆ ਲਾਹੌਰ ਰਾਹੀਂ ਹਿੰਦੁਸਤਾਨ ਆਇਆ ਅਤੇ ਗੁਰੂ ਜੀ ਨੂੰ ਮਿਲਨ ਅਤੇ ਅਸ਼ੀਰਵਾਦ ਪ੍ਰਾਪਤ ਕਰਨ ਲਈ ਠਹਿਰ ਗਿਆ ।

ਸ੍ਰੀ ਗੁਰੂ ਅੰਗਦ ਦੇਵ ਜੀ ਕਦੋਂ ਜੋਤੀ ਜੋਤ ਸਮਾਏ ?
ਸੰਨ 1552 ਨੂੰ ।

ਸ੍ਰੀ ਗੁਰੂ ਅਮਰ ਦਾਸ ਜੀ ਦਾ ਜਨਮ ਕਦੋਂ ਹੋਇਆ ?
ਸੰਨ ੧੪੭੯ ਨੂੰ ।

ਸ੍ਰੀ ਗੁਰੂ ਅਮਰ ਦਾਸ ਜੀ ਦੇ ਮਾਤਾ-ਪਿਤਾ ਜੀ ਦੇ ਕੀ ਨਾਮ ਸਨ ?
ਪਿਤਾ – ਭਾਈ ਤੇਜ ਭਾਨ ਜੀ ਅਤੇ ਮਾਤਾ ਲ਼ਖਮੀ ਜੀ ।

ਸ੍ਰੀ ਗੁਰੂ ਅਮਰ ਦਾਸ ਜੀ ਦੀ ਧਰਮ ਪਤਨੀ ਦਾ ਕੀ ਨਾਮ ਸੀ ?
ਬੀਬੀ ਮਾਨਸਾ ਦੇਵੀ ਜੀ ।

ਸ੍ਰੀ ਗੁਰੂ ਅਮਰ ਦਾਸ ਜੀ ਦੇ ਬੱਚਿਆਂ ਦੇ ਕੀ ਨਾਮ ਸਨ ?
ਪੁੱਤਰ – ਬਾਬਾ ਮੋਹਨ ਜੀ ਅਤੇ ਬਾਬਾ ਮੋਹਰੀ ਜੀ ।
ਪੁੱਤਰੀਆਂ – ਬੀਬੀ ਦਾਨੀ ਜੀ ਅਤੇ ਬੀਬੀ ਭਾਨੀ ਜੀ ।

ਬੀਬੀ ਅਮਰੋ ਜੀ ਕੌਣ ਸਨ ?
ਬੀਬੀ ਅਮਰੋ ਜੀ ਸ੍ਰੀ ਗੁਰੂ ਅੰਗਦ ਦੇਵ ਜੀ ਦੀ ਸਪੁੱਤਰੀ ਅਤੇ ਸ੍ਰੀ ਗੁਰੂ ਅਮਰਦਾਸ ਜੀ ਦੇ ਭਰਾ ਦੀ ਨੂੰਹ ਸੀ ।

ਸ੍ਰੀ ਗੁਰੂ ਅਮਰ ਦਾਸ ਜੀ ਦੀ ਉਮਰ ਕਿੰਨੀ ਸੀ ਜਦੋਂ ਉਹ ਸ੍ਰੀ ਗੁਰੂ ਅੰਗਦ ਦੇਵ ਜੀ ਨੂੰ ਮਿਲੇ ਸਨ ?
61 ਸਾਲ ।

ਸ੍ਰੀ ਗੁਰੂ ਅਮਰ ਦਾਸ ਜੀ ਨੇ ਸ੍ਰੀ ਗੁਰੂ ਅੰਗਦ ਦੇਵ ਜੀ ਦੀ ਕਿੰਨੇ ਸਾਲ ਸੇਵਾ ਕੀਤੀ ?
12 ਸਾਲ ।

ਸ੍ਰੀ ਗੁਰੂ ਅਮਰ ਦਾਸ ਜੀ ਕਿਹੜੇ ਦਰਿਆ ਤੋਂ ਪਾਣੀ ਲਿਆ ਕੇ ਸ੍ਰੀ ਗੁਰੂ ਅੰਗਦ ਦੇਵ ਜੀ ਨੂੰ ਇਸ਼ਨਾਨ ਕਰਾਂਦੇ ਸਨ ?
ਦਰਿਆ ਬਿਆਸ ।

ਸ੍ਰੀ ਗੁਰੂ ਅਮਰਦਾਸ ਜੀ ਨੂੰ ਗੁਰ ਗੱਦੀ ਕਦੋਂ ਪ੍ਰਾਪਤ ਹੋਈ ?
ਸੰਨ 1552 ।

ਸ੍ਰੀ ਗੁਰੂ ਅੰਗਦ ਦੇਵ ਜੀ ਦੇ ਵੱਡੇ ਸਪੁੱਤਰ ਦਾ ਕੀ ਨਾਮ ਸੀ ਜਿਸਨੇ ਸ੍ਰੀ ਗੁਰੂ ਅਮਰ ਦਾਸ ਜੀ ਨੂੰ ਲੱਤ ਮਾਰੀ ਸੀ ?
ਭਾਈ ਦਾਤੂ ਜੀ ।

ਸ੍ਰੀ ਗੁਰੂ ਅਮਰ ਦਾਸ ਜੀ ਨੇ ਗੁਰ ਗੱਦੀ ਮਿਲਣ ਤੋਂ ਬਾਅਦ ਕਿਹੜਾ ਨਗਰ ਵਸਾਇਆ ?
ਗੋਇੰਦਵਾਲ ਸਾਹਿਬ ।

ਬਾਉਲੀ ਕਿਸ ਨੂੰ ਕਹਿੰਦੇ ਹਨ ?
ਐਸਾ ਖੂਹ ਜਿਸਦੇ ਪਾਣੀ ਤਲ ਤੱਕ ਪਾਉੜੀਆਂ ਬਣੀਆਂ ਹੋਣ ।

ਸ੍ਰੀ ਗੁਰੂ ਅਮਰ ਦਾਸ ਜੀ ਨੇ ਗੋਇੰਦਵਾਲ ਵਿਚ 84 ਪਾਉੜੀਆਂ ਵਾਲੀ ਬਾਉਲੀ ਕਦੋਂ ਤਿਆਰ ਕਰਵਾਈ ?
ਸੰਨ 1559 ਨੂੰ ।

ਮਸੰਦਾਂ (ਪ੍ਰਚਾਰਕਾਂ ) ਦੀ ਪ੍ਰਥਾ ਕਿਸਨੇ ਚਲਾਈ ?
ਸ੍ਰੀ ਗੁਰੂ ਅਮਰ ਦਾਸ ਜੀ ।

ਬਾਦਸ਼ਾਹ ਅਕਬਰ ਸ੍ਰੀ ਗੁਰੂ ਅਮਰਦਾਸ ਜੀ ਪਾਸ ਕਦੋਂ ਆਇਆ ਸੀ ।
ਸੰਨ 1567 ਨੂੰ ।

ਸ੍ਰੀ ਗੁਰੂ ਅਮਰਦਾਸ ਜੀ ਨੇ ਲੰਗਰ ਵਾਸਤੇ ਬਾਦਸ਼ਾਹ ਅਕਬਰ ਦੀ ਕੁਝ ਪਿੰਡਾਂ ਦੀ ਜਾਗੀਰ ਦੀ ਕਮਾਈ ਨੂੰ ਨਾਂਹ ਕਿਉਂ ਕੀਤੀ ਸੀ ?
ਕਿਉਂਕਿ ਲੰਗਰ ਸੰਗਤ ਵੱਲੋਂ ਸੰਗਤ ਦੇ ਦਾਨ ਨਾਲ ਹੀ ਚੱਲਣਾ ਚਾਹੀਦਾ ਹੈ ।

ਸ੍ਰੀ ਗੁਰੂ ਅਮਰਦਾਸ ਜੀ ਦੇ ਦਰਸ਼ਨ ਕਰਨ ਤੋਂ ਪਹਿਲਾਂ ਕੀ ਕਰਨਾ ਜਰੂਰੀ ਸੀ ?
ਸੰਗਤ ਵਿਚ ਬੈਠ ਕੇ ਗੁਰੂ ਦਾ ਲੰਗਰ ਛੱਕਣਾ ।

ਕਿਹੜੇ ਦੋ ਖਾਸ ਦਿਨ ਹਨ ਜੱਦੋਂ ਸ੍ਰੀ ਗੁਰੂ ਅਮਰਦਾਸ ਜੀ ਨੇ ਸਾਰੇ ਸਿੱਖਾਂ ਨੂੰ ਇਕੱਠੇ ਹੋ ਕੇ ਗੁਰੂ ਦੇ ਬਚਨ ਸੁਣਨ ਲਈ ਹੁਕਮ ਕੀਤਾ ਸੀ ?
ਵਿਸਾਖੀ ( 13 ਅਪ੍ਰੈਲ), ਮਾਘੀ (ਮਾਘ ਮਹੀਨੇ ਦਾ ਪਹਿਲਾ ਦਿਨ) ।

ਸ੍ਰੀ ਗੁਰੂ ਅਮਰਦਾਸ ਜੀ ਨੇ ਅੋਰਤਾਂ ਦੇ ਪੜਦਾ ਕਰਨ ਦੇ ਰਿਵਾਜ ਦਾ ਵਿਰੋਧ ਕੀਤਾ ਸੀ, ਇਹ ਪੜਦਾ ਕੀ ਹੁੰਦਾ ਹੈ ।
ਅੋਰਤਾਂ ਦਾ ਘੁੰਡ ਕੱਢਕੇ ਅਪਣੇ ਚਿਹਰੇ ਨੂੰ ਲੁਕਾਉਣ ਨੂੰ ਪੜਦਾ ਕਰਨਾ ਕਹਿੰਦੇ ਹਨ । ਸ੍ਰੀ ਗੁਰੂ ਅਮਰਦਾਸ ਜੀ ਨੇ ਸਤੀ ਦੇ ਰਿਵਾਜ ਦਾ ਵੀ ਵਿਰੋਧ ਕਰਕੇ ਇਸ ਨੂੰ ਖਤਮ ਕਰਨ ਦਾ ਹੁਕਮ ਕੀਤਾ ਸੀ ।

ਸਤੀ ਕਿਸਨੂੰ ਕਹਿਦੇ ਹਨ ?
ਅੋਰਤਾਂ ਦਾ ਆਪਣੇ ਪਤੀ ਦੀ ਮੌਤ ਤੋਂ ਬਾਅਦ ਉਸਦੇ ਚਿਤਾ ਤੇ ਸੜ ਮਰਨ ਨੂੰ ਸਤੀ ਹੋ ਜਾਣਾ ਕਿਹਾ ਜਾਂਦਾ ਸੀ, ਜੋ ਨਹੀਂ ਵੀ ਸੜਕੇ ਮਰਨਾ ਚਾਹੁੰਦੀਆਂ ਸਨ ਉਹਨਾਂ ਨੂੰ ਜਬਰੀ ਸਾੜਿਆ ਜਾਂਦਾ ਸੀ ।

ਸ੍ਰੀ ਗੁਰੂ ਅਮਰ ਦਾਸ ਜੀ ਨੇ ਕਿੰਨੇ ਪ੍ਰਚਾਰਕ ਤਿਆਰ ਕਰਕੇ ਵੱਖ ਵੱਖ ਥਾਵਾਂ ਤੇ ਭੇਜੇ ਅਤੇ ਉਹਨਾਂ ਵਿਚ ਇਸਤਰੀਆਂ ਕਿੰਨੀਆਂ ਸਨ ?

ਗੁਰੂ ਜੀ ਨੇ 146 ਪ੍ਰਚਾਰਕ ਤਿਆਰ ਕੀਤੇ ਜਿਹਨਾਂ ਵਿਚ 52 ਇਸਤਰੀਆਂ ਸਨ ਤੇ ਕਸ਼ਮੀਰ ਅਤੇ ਅਫਗਾਨਿਸਤਾਨ ਦਾ ਇਲਾਕਾ ਇਹਨਾਂ ਦੇ ਜੁੱਮੇ ਸੀ ।

ਸ੍ਰੀ ਗੁਰੂ ਅਮਰਦਾਸ ਜੀ ਕਦੋਂ ਜੋਤੀ ਜੋਤ ਸਮਾਏ ?
ਸੰਨ 1574 ਨੁੰ ।

ਸ੍ਰੀ ਗੁਰੂ ਰਾਮ ਦਾਸ ਜੀ ਦਾ ਜਨਮ ਕਦੋਂ ਹੋਇਆ ?
ਸੰਨ 1534 ਨੂੰ ।

ਸ੍ਰੀ ਗੁਰੂ ਰਾਮ ਦਾਸ ਜੀ ਦੇ ਮਾਤਾ ਪਿਤਾ ਦੇ ਨਾਮ ਕੀ ਸਨ ?
ਪਿਤਾ – ਸ੍ਰੀ ਹਰੀ ਦਾਸ ਜੀ ।
ਮਾਤਾ ਬੀਬੀ ਅਨੂਪ ਦੇਵੀ ਜੀ ( ਕੁਝ ਇਤਹਾਸਕਾਰ ਮਾਤਾ ਦਇਆ ਕੌਰ ਕਹਿੰਦੇ ਹਨ )।

ਸ੍ਰੀ ਗੁਰੂ ਰਾਮ ਦਾਸ ਜੀ ਦੀ ਧਰਮਪਤਨੀ ਦਾ ਕੀ ਨਾਮ ਸੀ ?
ਬੀਬੀ ਭਾਨੀ ਜੀ, ਜੋ ਕਿ ਸ੍ਰੀ ਗੁਰੂ ਅਮਰਦਾਸ ਜੀ ਦੀ ਧੀ ਸੀ ।

ਸ੍ਰੀ ਗੁਰੂ ਰਾਮ ਦਾਸ ਜੀ ਦਾ ਪਹਿਲਾ ਨਾਮ ਕੀ ਸੀ ?
ਭਾਈ ਜੇਠਾ ਜੀ ।

ਸ੍ਰੀ ਗੁਰੂ ਰਾਮ ਦਾਸ ਜੀ ਦੇ ਸਪੁੱਤਰਾਂ ਦੇ ਕੀ ਨਾਮ ਸਨ ?
1. ਪ੍ਰਿਥੀ ਚੰਦ ਜੀ ।
2. ਮਹਾਂਦੇਉ ਜੀ ।
3. ਅਰਜਨ ਮੱਲ ਜੀ, ਜੋ ਬਾਅਦ ਵਿਚ ਸ੍ਰੀ ਗੁਰੂ ਅਰਜਨ ਦੇਵ ਜੀ ਕਹਾਏ ।

ਸ੍ਰੀ ਗੁਰੂ ਰਾਮ ਦਾਸ ਜੀ ਕਦੋਂ ਤੇ ਕਿੱਥੇ ਜੋਤੀ ਜੋਤ ਸਮਾਏ ?
ਸੰਨ 1581 ਨੂੰ ਸ੍ਰੀ ਗੋਇੰਦਵਾਲ ਸਾਹਿਬ ਵਿਖੇ ।

ਸ੍ਰੀ ਗੁਰੂ ਅਰਜਨ ਦੇਵ ਜੀ ਦਾ ਜਨਮ ਕਦੋਂ ਤੇ ਕਿਥੇ ਹੋਇਆ ।
ਸੰਨ 1563 ਨੂੰ ਗੋਇੰਦਵਾਲ ਚੁਬਾਰਾ ਸਾਹਿਬ ਵਾਲੇ ਅਸਥਾਨ ਤੇ ਹੋਇਆ ।

ਸ੍ਰੀ ਗੁਰੂ ਅਰਜਨ ਦੇਵ ਜੀ ਦੀ ਧਰਮਪਤਨੀ ਦਾ ਕੀ ਨਾਮ ਸੀ ?
ਮਾਤਾ ਗੰਗਾ ਜੀ ।

ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸਪੁਤੱਰ ਦਾ ਕੀ ਨਾਮ ਸੀ ?
ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ।

ਪ੍ਰਿਥੀਚੰਦ ਦੇ ਪੁੱਤਰ ਦਾ ਕੀ ਨਾਮ ਸੀ ?
ਮਿਹਰਬਾਨ ਜੀ ।

ਸ੍ਰੀ ਹਰਮੰਦਿਰ ਸਾਹਿਬ ਦੀ ਇਮਾਰਤ ਪਹਿਲੀਵਾਰ ਕਦੋਂ ਮੁਕੰਮਲ ਹੋਈ ?
ਸੰਨ 1589 ਨੂੰ ।

ਸੱਤਾ ਤੇ ਬਲਵੰਡਾ ਨੂੰ ਕਿਸ ਗੁਰੂ ਨੇ ਹੁਕਮ ਮੰਨਣਾ ਸਿਖਾਇਆ ?
ਸ੍ਰੀ ਗੁਰੂ ਅਰਜਨ ਦੇਵ ਜੀ ਨੇ ।

ਭਾਈ ਗੁਰਦਾਸ ਜੀ ਕੌਣ ਸਨ ?
ਭਾਈ ਗੁਰਦਾਸ ਜੀ ਸ੍ਰੀ ਗੁਰੂ ਅਮਰਦਾਸ ਜੀ ਦੇ ਛੋਟੇ ਭਰਾਤਾ ਜੀ ਦੇ ਸਪੁਤੱਰ ਸਨ । ਉਹ ਸਿੱਖ ਜਗਤ ਦੀ ਸਤਿਕਾਰਯੋਗ ਹਸਤੀ ਸਨ । ਉਹਨਾਂ ਦੀ ਹੱਥ ਲਿਖਤ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੀ ਬੀੜ, ਕਰਤਾਰਪੁਰ ਵਿਖੇ ਰੱਖੀ ਹੋਈ ਹੈ ।

ਭਾਈ ਗੁਰਦਾਸ ਜੀ ਦਾ ਸ੍ਰੀ ਗੁਰੂ ਅਰਜਨ ਦੇਵ ਜੀ ਨਾਲ ਕੀ ਸਬੰਧ ਸੀ ?
ਗੁਰੂ ਅਰਜਨ ਦੇਵ ਜੀ ਦੇ ਮਾਮਾ ਜੀ ਸਨ , ਭਾਈ ਗੁਰਦਾਸ ਜੀ ਬੀਬੀ ਭਾਨੀ ਜੀ ਦੇ ਚਾਚੇ ਦੇ ਪੁਤੱਰ ਭਰਾ ਸਨ । ਬੀਬੀ ਭਾਨੀ ਜੀ ਸ੍ਰੀ ਗੁਰੂ ਅਮਰਦਾਸ ਜੀ ਦੀ ਪੁੱਤਰੀ, ਸ੍ਰੀ ਗੁਰੂ ਰਾਮਦਾਸ ਜੀ ਦੀ ਧਰਮਪਤਨੀ ਅਤੇ ਸ੍ਰੀ ਗੁਰੂ ਅਰਜਨਦੇਵ ਜੀ ਦੀ ਮਾਤਾ ਜੀ ਸਨ ।

ਭਾਈ ਗੁਰਦਾਸ ਜੀ ਨੂੰ ਕਿਸ ਗੁਰੂ ਜੀ ਨੇ ਸਿੱਖੀ ਵਿਚ ਲਿਆਂਦਾ ?
ਸ੍ਰੀ ਗੁਰੂ ਅਮਰਦਾਸ ਜੀ ਨੇ ।

ਸ੍ਰੀ ਗੁਰੂ ਅਰਜਨ ਦੇਵ ਜੀ ਨੇ ਕਿਸ ਕੋਲੋਂ ਪਹਿਲਾ ਗੁਰੂ ਗਰੰਥ ਸਾਹਿਬ ਲਿਖਵਾਇਆ ?
ਭਾਈ ਗੁਰਦਾਸ ਜੀ ।

ਭਾਈ ਗੁਰਦਾਸ ਜੀ ਕਦੋਂ ਸਵੱਰਗਵਾਸ ਹੋਏ ਤੇ ਕਿੱਥੇ ਹੋਏ ।
ਸੰਨ 1629 ਨੂੰ ਗੋਇੰਦਵਾਲ ਸਾਹਿਬ ।

ਬਾਦਸ਼ਾਹ ਅਕਬਰ ਕਦੋਂ ਮਰਿਆ ਸੀ ?
17 ਅਕਤੂਬਰ, 1605 ਨੂੰ ।

ਕਿਸ ਮੁਗਲ ਬਾਦਸ਼ਾਹ ਦੇ ਰਾਜ ਵਿਚ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਤੱਤੀ ਤਵੀ ਤੇ ਬੈਠਣਾ ਪਿਆ ਸੀ ?
ਜਹਾਂਗੀਰ ।

ਕਿੱਥੇ ਤੇ ਕਦੋਂ ਸ੍ਰੀ ਗੁਰੂ ਅਰਜਨ ਦੇਵ ਜੀ ਜੋਤੀ ਜੋਤ ਸਮਾਏ ?
ਲਾਹੌਰ ਵਿਖੇ 25 ਮਈ, 1606 ਨੂੰ ।

ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਅਸਥਾਨ ਤੇ ਬਣੇ ਗੁਰਦੁਆਰੇ ਦਾ ਕੀ ਨਾਮ ਹੈ ?
ਗੁਰਦੁਆਰਾ ਡੇਰਾ ਸਾਹਿਬ, ਲਾਹੌਰ, ਪਾਕਿਸਤਾਨ ।

ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਜਨਮ ਕਦੋਂ ਹੋਇਆ ?
ਸੰਨ 1595 ਨੂੰ ।

ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀਆਂ ਧਰਮਪਤਨੀਆਂ ਕੀ ਨਾਮ ਸਨ ?
ਬੀਬੀ ਦਾਮੋਦਰੀ ਜੀ, ਬੀਬੀ ਮਹਾਦੇਵੀ ਜੀ ਅਤੇ ਬੀਬੀ ਨਾਨਕੀ ਜੀ ।

ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਪੁਤੱਰਾਂ ਦੇ ਕੀ ਨਾਮ ਸਨ ?
1. ਬਾਬਾ ਗੁਰਦਿੱਤਾ ਜੀ (ਬੀਬੀ ਦਾਮੋਦਰੀ ਜੀ ਦੀ ਕੁੱਖੋਂ ਜਨਮੇ) ਸ੍ਰੀ ਗੁਰੂ ਹਰ ਰਾਏ ਜੀ ਇਹਨਾਂ ਦੇ ਸਪੁਤੱਰ ਸਨ ।
2. ਬਾਬਾ ਸੂਰਜ ਮੱਲ ਜੀ (ਬੀਬੀ ਮਹਾਦੇਵੀ ਜੀ ਦੀ ਕੁੱਖੋਂ ਜਨਮੇ)।
3. ਬਾਬਾ ਅਨੀ ਰਾਏ ਜੀ (ਬੀਬੀ ਨਾਨਕੀ ਜੀ ਦੀ ਕੁੱਖੋਂ ਜਨਮੇ )।
4. ਬਾਬਾ ਅੱਟਲ ਰਾਏ ਜੀ (ਬੀਬੀ ਨਾਨਕੀ ਜੀ ਦੀ ਕੁੱਖੋਂ ਜਨਮੇ )।
5. ਸ੍ਰੀ ਗੁਰੂ ਤੇਗ ਬਹਾਦੁਰ ਸਾਹਿਬ ਜੀ (ਬੀਬੀ ਨਾਨਕੀ ਜੀ ਦੀ ਕੁੱਖੋਂ ਜਨਮੇ)।

ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਸਪੁੱਤਰੀ ਦਾ ਕੀ ਨਾਮ ਸੀ ?
ਬੀਬੀ ਵੀਰੋ ਜੀ (ਬੀਬੀ ਦਾਮੋਦਰੀ ਦੀ ਕੱਖੋਂ ਜਨਮੀ)।

ਗੁਰਦੁਆਰਾ ਬਾਬਾ ਅਟੱਲ, ਅੰਮ੍ਰਿਤਸਰ, ਜੋ ਕਿ ਬਾਬਾ ਅਟੱਲ ਜੀ ਦੀ ਯਾਦ ਵਿਚ ਬਣਾਇਆ ਗਿਆ, ਕਿੰਨਾਂ ਉੱਚਾ ਹੈ ?
ਇਹ ਨੌ (9) ਮੰਜਲਾਂ ਉੱਚਾ ਹੈ ।

ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਕੈਦ ਕਰਕੇ ਕਿੱਥੇ ਰੱਖਿਆ ਗਿਆ ਸੀ ?
ਗਵਾਲੀਅਰ ਦੇ ਕਿਲ੍ਹੇ ਵਿੱਚ ।

ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣੇ ਨਾਲ ਕਿੰਨੇ ਕੈਦੀ ਰਾਜਿਆਂ ਨੂੰ ਰਿਹਾ ਕਰਵਾਇਆ ?
52 ਰਾਜਿਆਂ ਨੂੰ।

ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕਿਹੜੀਆਂ ਦੋ ਤਲਵਾਰਾਂ ਪਹਿਨੀਆਂ ਸਨ ?
ਮੀਰੀ ( ਰਾਜ ਸ਼ਕਤੀ ) ਅਤੇ ਪੀਰੀ (ਭਗਤੀ ਸ਼ਕਤੀ) ਦੀਆਂ ।

DEGTEGH.COM

ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਅੰਮ੍ਰਿਤਸਰ ਵਿਚ ਕਿਸ ਨਾਂ ਦਾ ਕਿਲਾ ਬਣਵਾਇਆ ?
ਕਿਲਾ ਲੋਹਗੜ੍ਹ ।

ਅਕਾਲ ਤਖਤ ਸਾਹਿਬ ਦਾ ਅੱਖਰੀ ਮਤਲਬ ਕੀ ਹੈ ?
ਸਦਾ ਕਾਇਮ ਰਹਿਣ ਵਾਲਾ ਤਖਤ (ਵਾਹਿਗੁਰੂ ਦਾ ਤਖਤ) ।

ਅਕਾਲ ਤਖਤ ਕਿਸਨੇ ਬਣਾਇਆ (ਜਿਸਨੂੰ ਅਕਾਲ ਬੁੰਗਾ ਵੀ ਕਿਹਾ ਜਾਂਦਾ ਸੀ ) ?
ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ।

ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਅਕਾਲ ਤਖਤ (ਅਕਾਲ ਬੁੰਗਾ), ਅੰਮ੍ਰਿਤਸਰ ਵਿਚ ਕਦੋਂ ਬਣਾਇਆ ?
ਸੰਨ 1609 ਨੂੰ ।

ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਅਕਾਲ ਤਖਤ, ਸ੍ਰੀ ਹਰਮੰਦਰ ਸਾਹਿਬ ਦੇ ਸਾਹਮਣੇ ਕਿਉਂ ਬਣਾਇਆ ?
ਪੀਰੀ (ਭਗਤੀ ) ਅਤੇ ਮੀਰੀ (ਰਾਜ ) ਨੂੰ ਇਕੱਠਿਆਂ ਕਰਨ ਲਈ ਤਾਕਿ ਰਾਜ, ਭਗਤੀ ਤੋਂ ਸੇਧ ਲੈਕੇ ਚੱਲੇ ।

ਰਾਜਾ ਜਹਾਂਗੀਰ ਕਦੋਂ ਮਰਿਆ ?
28 ਅਕਤੂਬਰ, 1627 ਨੂੰ ।

ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨਾਲ ਸ਼ਾਹਜਹਾਨ ਦੀ ਪਹਿਲੀ ਜੰਗ ਕਦੋਂ ਹੋਈ ?
ਸੰਨ 1634 ਨੂੰ । ਸ਼ਾਹਜਹਾਨ ਨੇ ਮੁਖਲਿਸ ਖਾਨ ਨੂੰ 7000 ਘੋੜ ਸਵਾਰਾਂ ਦੀ ਫੋਜ ਦੇਕੇ ਗੁਰੂ ਜੀ ਨੂੰ ਕੈਦ ਕਰਨ ਲਈ ਭੇਜਿਆ, ਪਰ ਉਹ ਲੜਾਈ ਵਿਚ ਮਾਰਿਆ ਗਿਆ ਇਸਤਰਾਂ ਗੁਰੂ ਜੀ ਨੇ ਮੁਗਲ ਫੋਜਾਂ ਨੂੰ ਕਰਾਰੀ ਹਾਰ ਦਿੱਤੀ ।

ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸ਼ਾਹਜਹਾਨ ਦੀਆ ਫੋਜਾਂ ਨਾਲ ਕਿੰਨੀਆਂ ਲੜਾਈਆਂ ਲੜੀਆਂ ?
4 ਲੜਾਈਆਂ ਲੜੀਆਂ ਅਤੇ ਸਾਰੀਆਂ ਵਿਚ ਜਿੱਤ ਪਰਾਪਤ ਕੀਤੀ ।

ਉਹ ਦੋ ਮਸੰਦ ਕਿਹੜੇ ਸਨ ਜਿਹਨਾਂ ਨੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੂੰ ਉਤਮ ਨਸਲ ਦੇ ਘੋੜੇ ਪੇਸ਼ ਕੀਤੇ ਸਨ ?
ਬਖਤ ਮੱਲ ਅਤੇ ਤਾਰਾ ਚੰਦ ।

ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਮੇ ਕਿਹੜੇ ਮੁਗਲ ਰਾਜਿਆਂ ਦਾ ਰਾਜ ਸੀ ?
ਜਹਾਂਗੀਰ ਅਤੇ ਸ਼ਾਹ ਜਹਾਨ ।

ਉਹ ਕਿਹੜਾ ਗੁਰੂ ਦਾ ਸਿੰਘ ਸੀ ਜਿਸਨੇ ਮੁਗਲਾਂ ਪਾਸੋਂ ਕਾਬਲੀ ਘੋੜੇ ਵਾਪਿਸ ਲਏ ਸਨ ?
ਭਾਈ ਬਿਧੀ ਚੰਦ ਜੀ, (ਕਾਬਲ ਤੋਂ ਇਕ ਸਿੱਖ ਘੋੜੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਭੇਟ ਕਰਨ ਲਈ ਲੈ ਕੇ ਆ ਰਿਹਾ ਸੀ ਕਿ ਰਸਤੇ ਵਿਚ ਮੁਗਲਾਂ ਨੇ ਇਹ ਘੋੜੈ ਇਸ ਪਾਸੋਂ ਖੋਹ ਲਏ ਸਨ, ਭਾਈ ਬਿਧੀ ਚੰਦ ਨੇ ਭੇਸ ਬਦਲ ਕੇ ਮੁਗਲਾਂ ਕੋਲੋਂ ਇਹ ਘੋੜੇ ਵਾਪਿਸ ਲਏ ਤੇ ਗੁਰੂ ਜੀ ਨੂੰ ਭੇਟ ਕੀਤੇ )।

ਇਹਨਾਂ ਘੋੜਿਆਂ ਦੇ ਕੀ ਨਾਮ ਸਨ ਜਿਹਨਾਂ ਨੂੰ ਭਾਈ ਬਿਧੀ ਚੰਦ ਨੇ ਲਾਹੋਰ ਦੇ ਸੂਬੇ ਦੇ ਅਸਤਬਲ ਵਿਚੋਂ ਕੱਢ ਕੇ ਲਿਆਂਦਾ ਸੀ ?
ਦਿਲਬਾਗ ਤੇ ਗੁਲਬਾਗ ।

ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਜਪਜੀ ਸਹਿਬ ਦਾ ਸ਼ੁੱਧ ਪਾਠ ਕਿਸਨੇ ਸੁਣਾਇਆ ਸੀ ?
ਭਾਈ ਗੋਪਾਲਾ ਜੀ ਨੇ ।

ਬਾਬਾ ਬੁੱਢਾ ਜੀ ਨੇ ਕਿੰਨ੍ਹੇ ਗੁਰੂ ਸਾਹਿਬਾਨ ਦੀ ਸੇਵਾ ਕੀਤੀ ?
ਛੇ ਗੁਰੂ ਸਾਹਿਬਾਨ ਦੀ ।

ਬਾਬਾ ਬੁੱਢਾ ਜੀ ਕਿੰਨੀ ਉਮਰ ਭੋਗ ਕੇ 1631 ਨੂੰ ਪ੍ਰਲੋਕ ਸਿਧਾਰੇ ?
125 ਸਾਲ ।

ਸ੍ਰੀ ਹਰਗੋਬਿੰਦ ਸਾਹਿਬ ਜੀ ਕਿਸ ਸਾਲ ਨੂੰ ਜੋਤੀ ਜੋਤ ਸਮਾਏ ?
ਸੰਨ 1644 ਨੂੰ ।

ਸ੍ਰੀ ਗੁਰੂ ਹਰ ਰਾਏ ਜੀ ਦਾ ਜਨਮ ਕਦੋਂ ਤੇ ਕਿੱਥੇ ਹੋਇਆ ?
ਸੰਨ 1630 ਨੂੰ ਕੀਰਤਪੁਰ ਸਾਹਿਬ ਵਿਖੇ ਹੋਇਆ ।

ਸ੍ਰੀ ਗੁਰੂ ਹਰ ਰਾਏ ਜੀ ਦੇ ਪਿਤਾ ਜੀ ਦਾ ਕੀ ਨਾਮ ਸੀ ?
ਬਾਬਾ ਗੁਰਦਿੱਤਾ ਜੀ ।

ਸ੍ਰੀ ਗੁਰੂ ਹਰ ਰਾਏ ਜੀ ਦੇ ਭਰਾਤਾ ਜੀ ਦਾ ਕੀ ਨਾਮ ਸੀ ?
ਧੀਰ ਮੱਲ ਜੀ ।

ਸ੍ਰੀ ਗੁਰੂ ਹਰ ਰਾਏ ਜੀ ਦੀ ਸੁਪਤਨੀ ਦਾ ਕੀ ਨਾਮ ਸੀ ?
ਬੀਬੀ ਕ੍ਰਿਸ਼ਨ ਕੌਰ ਜੀ ।

ਸ੍ਰੀ ਗੁਰੂ ਹਰ ਰਾਏ ਜੀ ਦੇ ਕਿੰਨੇ ਸਪੁੱਤਰ ਸਨ ਤੇ ਉਹਨਾਂ ਦੇ ਕੀ ਨਾਮ ਸਨ ?
1. ਰਾਮ ਰਾਏ ਜੀ ।
2. ਸ੍ਰੀ ਗੁਰੂ ਹਰਕ੍ਰਿਸ਼ਨ ਜੀ (ਦੋ ਸਪੁੱਤਰ ਸਨ) ।

ਅੋਰੰਗਜੇਬ ਦੇ ਸਾਹਮਣੇ ਗੁਰਬਾਣੀ ਦੇ ਗਲਤ ਅਰਥ ਕਰਨ ਅਤੇ ਕਰਾਮਾਤਾਂ ਦਿਖਾਉਣ ਤੇ ਗੁਰੂ ਜੀ ਨੇ ਕਿਸਨੂੰ ਪੰਥ ਵਿਚੋਂ ਖਾਰਿਜ ਕੀਤਾ ਸੀ ?
ਰਾਮ ਰਾਏ ਜੀ ਨੂੰ ।

ਸੀ ਗੁਰੂ ਹਰ ਰਾਏ ਜੀ ਕਦੋਂ ਜੋਤੀ ਜੋਤ ਸਮਾਏ ?
ਸੰਨ 1661 ਨੂੰ ।

ਸ੍ਰੀ ਗੁਰੂ ਹਰਕ੍ਰਿਸ਼ਨ ਜੀ ਦਾ ਜਨਮ ਕਦੋਂ ਹੋਇਆ ?
ਸੰਨ 1656 ਨੂੰ ।

ਸ੍ਰੀ ਗੁਰੂ ਹਰਕ੍ਰਿਸ਼ਨ ਜੀ ਕਿੰਨੇ ਸਾਲ ਦੀ ਉਮਰ ਵਿਚ ਗੁਰੂ ਬਣੇ ?
5 ਸਾਲ ਦੀ ਉਮਰ ਵਿਚ ।

ਸ੍ਰੀ ਗੁਰੂ ਹਰਕ੍ਰਿਸ਼ਨ ਜੀ ਦਿੱਲੀ ਵਿਚ ਰਾਜਾ ਜੈ ਸਿੰਘ ਦੇ ਜਿਸ ਬੰਗਲੇ ਵਿਚ ਠਹਿਰੇ ਸਨ, ਉਥੇ ਗੁਰੁ ਜੀ ਦੀ ਯਾਦ ਵਿਚ ਕਿਹੜਾ ਗੁਰਦੁਆਰਾ ਬਣਿਆ ਹੈ ?
ਗੁਰਦੁਆਰਾ ਬੰਗਲਾ ਸਾਹਿਬ ।

ਸ੍ਰੀ ਗੁਰੂ ਹਰਕ੍ਰਿਸ਼ਨ ਜੀ ਕਦੋਂ ਜੋਤੀ ਜੋਤ ਸਮਾਏ ?
ਸੰਨ 1664 ਨੂੰ ।

ਸ੍ਰੀ ਗੁਰੂ ਹਰਕ੍ਰਿਸ਼ਨ ਜੀ ਦੀ ਜੋਤੀ ਜੋਤ ਸਮਾਉਣ ਸਮੇ ਕਿੰਨੀ ਉਮਰ ਸੀ ?
ਕੇਵਲ 8 ਸਾਲ ।

ਜਿੱਥੇ ਸ੍ਰੀ ਗੁਰੂ ਹਰਕ੍ਰਿਸ਼ਨ ਜੀ ਦਾ ਸਸਕਾਰ ਕੀਤਾ ਗਿਆ ਉੱਥੇ ਅਜਕਲ ਕਿਹੜਾ ਗੁਰਦੁਆਰਾ ਹੈ ?
ਗੁਰਦੁਆਰਾ ਬਾਲਾ ਸਾਹਿਬ ਜੀ ।

ਸ੍ਰੀ ਗੁਰੂ ਹਰਕ੍ਰਿਸ਼ਨ ਜੀ ਨੇ ਅੰਤਿਮ ਸਮੇ ਅਗਲੇ ਗੁਰੂ ਸਬੰਧੀ ਕੀ ਦੱਸਿਆ ਸੀ ?
"ਬਾਬਾ ਬਕਾਲੇ" (ਭਾਵ- ਉਹਨਾਂ ਦੇ ਬਾਬਾ ਜੀ ਦੇ ਭਾਈ ਸਾਹਿਬ ਸ੍ਰੀ ਗੁਰੂ ਤੇਗ ਬਹਾਦੁਰ ਜੀ ਜੋ ਉਸ ਵੇਲੇ ਬਕਾਲਾ ਪਿੰਡ ਵਿਚ ਰਹਿੰਦੇ ਸਨ) ।

ਬਾਬੇ ਬਕਾਲੇ, ਸੋਢੀ ਪਰਿਵਾਰ ਦੇ ਕਿੰਨੇ ਜਾਣੇ ਗੁਰੂ ਬਣੇ ਬੈਠੇ ਸਨ ?
22 ਜਾਣੇ ਗੁਰੂ ਬਣੇ ਬੈਠੇ ਸਨ ।

ਸ਼ੱਚੇ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਪਹਿਚਾਣ ਕਿਸ ਨੇ ਕਰਕੇ ਸੰਗਤਾਂ ਨੂੰ ਦੱਸਿਆ ?
ਇਹ ਭਾਈ ਮੱਖਣ ਸ਼ਾਹ ਲੁਬਾਣਾ ਸੀ ।

ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਜਨਮ ਕਿੱਥੇ ਤੇ ਕਦੋਂ ਹੋਇਆ ?
ਸੰਨ 1621 ਨੂੰ ਸ੍ਰੀ ਅੰਮ੍ਰਿਤਸਰ ਵਿਖੇ ਹੋਇਆ ।

ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸੁਪਤਨੀ ਦਾ ਕੀ ਨਾਮ ਸੀ ?
ਮਾਤਾ ਗੁਜਰੀ ਜੀ ।

ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਅੰਮ੍ਰਿਤਸਰ ਹਰਿਮੰਦਰ ਸਾਹਿਬ ਜੀ ਦੇ ਦਰਸ਼ਨਾਂ ਤੋਂ ਕਿਸਨੇ ਰੋਕਿਆ ਸੀ ?
ਸੋਢੀ ਮਹੰਤਾਂ ਨੇ ਜਿਹਨਾਂ ਨੂੰ ਮਸੰਦ ਕਿਹਾ ਜਾਂਦਾ ਸੀ ।

ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਆਪਣੀ ਅਸਾਮ ਫੇਰੀ ਦੁਰਾਨ ਕਾਮਰੂਪ ਦੇ ਅਸਥਾਨ ਤੇ ਕਿਹੜੀਆਂ ਦੋ ਫੋਜਾਂ ਵਿਚ ਸੁਲਾਹ ਕਰਾਈ ਸੀ ?
ਰਾਜਾ ਰਾਮ ਸਿੰਘ ਜੋ ਮੁਗਲ ਫੋਜਾਂ ਦਾ ਜਰਨੈਲ ਸੀ ਅਤੇ ਅਸਾਮ ਦਾ ਰਾਜਾ ਅਹੋਮ ਦੀ ਫੋਜਾਂ ਦੀ ਸੁਲਾਹ ਕਰਾਈ ਸੀ ।

ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਯਾਦ ਵਿਚ ਵੱਡਾ ਸਾਰਾ ਥੇਹ ਕਿੱਥੇ ਬਣਾਇਆ ਸੀ ?
ਧੁਬਰੀ ।

ਕਿਸ ਮੁਗਲ ਰਾਜੇ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਚਾਂਦਨੀ ਚੌਕ, ਦਿੱਲੀ ਵਿਚ ਸ਼ਹੀਦ ਕਰਨ ਦਾ ਹੁਕਮ ਦਿੱਤਾ ਸੀ ?
ਅੋਰੰਗਜੇਬ ਨੇ ।

ਅੋਰੰਗਜੇਬ ਦੇ ਹੁਕਮ ਨਾਲ ਹੋਰ ਕਿਹੜੇ ਸਿੱਖ ਗੁਰੂ ਜੀ ਨਾਲ ਸ਼ਹੀਦ ਕੀਤੇ ਗਏ ?
1. ਭਾਈ ਮਤੀ ਦਾਸ ਜੀ ।
2. ਭਾਈ ਸਤੀ ਦਾਸ ਜੀ ।
3. ਭਾਈ ਦਿਆਲਾ ਜੀ ।

ਇਹਨਾਂ ਤਿੰਨਾਂ ਨੂੰ ਕਿਸ ਤਰਾਂ ਸ਼ਹੀਦ ਕੀਤਾ ਗਿਆ ?
1. ਭਾਈ ਮਤੀ ਦਾਸ ਜੀ ਨੂੰ ਆਰੇ ਨਾਲ ਚੀਰਿਆ ਗਿਆ ।
2. ਭਾਈ ਸਤੀ ਦਾਸ ਜੀ ਨੂੰ ਰੂੰ ਨਾਲ ਲਪੇਟ ਕੇ ਸਾੜਿਆ ਗਿਆ ।
3. ਭਾਈ ਦਿਆਲਾ ਜੀ ਨੂੰ ਉਬਲਦੇ ਪਾਣੀ ਦੀ ਦੇਗ ਵਿਚ ਉਬਾਲਿਆ ਗਿਆ ।

ਜਿਹੜੇ 500 ਦੇ ਕਰੀਬ ਕਸ਼ਮੀਰੀ ਪੰਡਤ ਸ੍ਰੀ ਗੁਰੂ ਟੇਗ ਬਹਾਦਰ ਜੀ ਪਾਸ ਮਦਦ ਦੀ ਪੁਕਾਰ ਲੈਕੇ ਆਏ ਸਨ ਉਹਨਾਂ ਦਾ ਆਗੂ ਕੌਣ ਸੀ ।
ਪੰਡਤ ਕਿਰਪਾ ਰਾਮ (ਜਿਸਨੇ ਬਾਅਦ ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਸੰਸਕ੍ਰਿਤ ਦੀ ਵਿਦਿਆ ਦਿੱਤੀ ਅਤੇ ਖਾਲਸਾ ਬਣ ਕੇ ਚਮਕੌਰ ਸਾਹਿਬ ਦੀ ਲੜਾਈ ਵਿਚ ਸ਼ਹੀਦੀ ਪਾਈ ) ।

ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਵੇਲੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਉਮਰ ਕਿੰਨੀ ਸੀ ?
ਸਿਰਫ 9 ਸਾਲ ।

ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਕਦੋਂ ਤੇ ਕਿੱਥੇ ਹੋਈ ?
ਦਿੱਲੀ ਵਿਖੇ, 11 ਨਵੰਬਰ 1675 ਨੂੰ ।

ਜਿਥੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਹੋਈ ਉਸ ਅਸਥਾਨ ਤੇ ਬਣੇ ਗੁਰਦੁਆਰਾ ਸਾਹਿਬ ਦਾ ਕੀ ਨਾਮ ਹੈ ?
ਗੁਰਦੁਆਰਾ ਸੀਸ ਗੰਜ, ਚਾਂਦਨੀ ਚੌਕ, ਦਿੱਲੀ ।

ਗੁਰੂ ਜੀ ਦੀ ਸ਼ਹੀਦੀ ਤੋਂ ਬਾਅਦ ਉਹਨਾਂ ਦੇ ਸਰੀਰ ਦਾ ਸਸਕਾਰ ਕਿਸਨੇ ਕੀਤਾ ?
ਭਾਈ ਲੱਖੀ ਸ਼ਾਹ ਜੀ ਨੇ ।

ਜਿੱਥੇ ਭਾਈ ਲੱਖੀ ਸ਼ਾਹ ਨੇ ਗੁਰੂ ਜੀ ਦੇ ਸਰੀਰ ਦਾ ਸਸਕਾਰ ਕੀਤਾ ਉੱਥੇ ਬਣੇ ਗੁਰਦੁਆਰੇ ਦਾ ਕੀ ਨਾਮ ਹੈ ?
ਗੁਰਦੁਆਰਾ ਰਕਾਬ ਗੰਜ, ਦਿੱਲੀ ।

ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਸੀਸ ਦਿੱਲੀ ਤੋਂ ਅਨੰਦਪੁਰ ਸਾਹਿਬ ਕੌਣ ਲੈ ਕੇ ਗਿਆ ?
ਭਾਈ ਜੈਤਾ ਜੀ ।

ਜਿੱਥੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸੀਸ ਦਾ ਸਸਕਾਰ ਕੀਤਾ ਗਿਆ ਉਸ ਅਸਥਾਨ ਤੇ ਬਣੇ ਗੁਰਦੁਆਰੇ ਦਾ ਕੀ ਨਾਮ ਹੈ ?
ਗੁਰਦੁਆਰਾ ਸੀਸ ਗੰਜ, ਅਨੰਦਪੁਰ ਸਾਹਿਬ ।

ਗੁਰਦੁਆਰਾ ਰਕਾਬ ਗੰਜ ਸਾਹਿਬ ਅਤੇ ਗੁਰਦੁਆਰਾ ਸੀਸ ਗੰਜ ਸਾਹਿਬ, ਦਿੱਲੀ, ਕਿਸਨੇ ਬਣਵਾਏ ?
ਸ੍ਰ: ਬਘੇਲ ਸਿੰਘ ਨੇ 1790 ਵਿਚ ਬਣਵਾਏ ਸਨ ।

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਕਦੋਂ ਤੇ ਕਿੱਥੇ ਹੋਇਆ ?
ਪਟਨਾ ਸਾਹਿਬ ਵਿਖੇ, 22 ਦਸੰਬਰ, 1666 ਨੂੰ ।

ਪਟਨਾ ਸਾਹਿਬ ਦਾ ਸਿੱਖ ਇਤਹਾਸ ਵਿਚ ਕੀ ਮੱਹਤਵ ਹੈ ।
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਅਸਥਾਨ ਹੋਣ ਕਰਕੇ ਸਿੱਖਾਂ ਦੇ ਪੰਜਾਂ ਤਖਤਾਂ ਵਿਚੋਂ ਇੱਕ ਹੈ ।

ਪਟਨਾ ਸਾਹਿਬ ਦਾ ਹਰਿਮੰਦਰ ਸਾਹਿਬ ਕਿਸਨੇ ਨੇ ਬਣਵਾਇਆ ਸੀ ?
ਮਹਾਰਾਜਾ ਰਣਜੀਤ ਸਿੰਘ ਨੇ ।

ਭਾਈ ਨੰਦ ਲਾਲ ਗੋਇਆ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨ ਕਰਨ ਅਨੰਦਪੁਰ ਸਾਹਿਬ ਕਦੌਂ ਗਿਆ ਸੀ ?
ਸੰਨ 1682 ਨੂੰ ।

ਭਾਈ ਨੰਦ ਲਾਲ ਗੋਇਆ ਦੀਆਂ ਕਵਿਤਾਵਾਂ ਕਿਸਦੇ ਬਾਰੇ ਸਨ?
ਸ੍ਰੀ ਗੁਰੂ ਗੋਬਿੰਦ ਸਿੰਘ ਜੀ ।

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਪਹਾੜੀ ਰਾਜਿਆਂ ਦੀ ਪਹਿਲੀ ਲੜਾਈ ਕਦੋਂ ਤੇ ਕਿੱਥੇ ਹੋਈ ?
ਭੰਗਾਂਣੀ ਦੀ ਲੜਾਈ 1686 ਵਿਚ ਕਹਿਲੂਰ ਦੇ ਰਾਜਾ ਭੀਮ ਚੰਦ ਤੇ ਹੋਰ ਪਹਾੜੀ ਰਾਜਿਆਂ ਨਾਲ ਹੋਈ ਤੇ ਗੁਰੂ ਜੀ ਨੇ ਉਹਨਾਂ ਨੂੰ ਬੁਰੀ ਤਰਾਂ ਹਰਾਇਆ ।

ਕਿਹੜੀ ਲੜਾਈ ਵਿਚ ਪਠਾਨ ਗੁਰੂ ਜੀ ਨੂੰ ਛੱਡ ਕੇ ਚਲੇ ਗਏ ਸਨ ?
ਭੰਗਾਣੀ ਦੀ ਲੜਾਈ ਵਿਚ ।

ਪੀਰ ਬੁੱਧੂ ਸ਼ਾਹ ਦੇ ਕਿੰਨੇ ਪੁੱਤਰ ਸਨ ਤੇ ਉਹਨਾਂ ਵਿਚੋਂ ਕਿੰਨੇ ਭੰਗਾਣੀ ਦੀ ਲੜਾਈ ਵਿਚ ਸ਼ਹੀਦ ਹੋਏ ?
ਉਸਦੇ ਚਾਰ ਪੁੱਤਰ ਸਨ ਜਿਸ ਵਿਚੋਂ ਦੋ ਭੰਗਾਣੀ ਦੀ ਲੜਾਈ ਵਿਚ ਸ਼ਹੀਦ ਹੋਏ ਸਨ ।

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਪੀਰ ਬੁੱਧੂ ਸ਼ਾਹ ਨੂੰ ਭੰਗਾਣੀ ਦੀ ਲੜਾਈ ਵਿਚ ਦਿੱਤੀਆਂ ਸੇਵਾਵਾਂ ਦੀ ਯਾਦ ਲਈ ਕੀ ਦਿੱਤਾ ਸੀ ?
ਗੁਰੂ ਜੀ ਨੇ ਆਪਣੇ ਕੁਝ ਕੇਸਾਂ ਸਮੇਤ ਕੰਘਾ, ਦਸਤਾਰ ਤੇ ਕਿਰਪਾਨ ਦਿੱਤੀ ਸੀ ।

ਅਨੰਦਪੁਰ ਸਾਹਿਬ ਦੀ ਲੜਾਈ ਕਦੋਂ ਹੋਈ ?
ਸੰਨ 1701 – 1704 ।

ਅਨੰਦਪੁਰ ਦੀ ਲੜਾਈ ਵਿਚ ਰਾਜਾ ਕੇਸਰੀ ਚੰਦ ਦਾ ਸਿਰ ਕਿਸਨੇ ਕੱਟਿਆ ਸੀ ?
ਭਾਈ ਉਦੇ ਸਿੰਘ ਜੀ।

ਅਨੰਦਪੁਰ ਸਾਹਿਬ ਦੀ ਲੜਾਈ ਵਿਚ ਹਾਥੀ ਦੇ ਸਿਰ ਵਿਚ ਨਾਗਨੀ ਨਾਮ ਦਾ ਨੇਜਾ ਕਿਸਨੇ ਮਾਰਿਆ ਸੀ ?
ਭਾਈ ਬਚਿੱਤਰ ਸਿੰਘ ਜੀ ਨੇ ।

ਰਾਜਾ ਘੁਮੰਡ ਚੰਦ ਕਿੱਥੇ ਮਾਰਿਆ ਗਿਆ ਸੀ ?
ਅਨੰਦਪੁਰ ਸਾਹਿਬ ਦੀ ਲੜਾਈ ਵਿਚ ।

ਅਨੰਦਪੁਰ ਸਾਹਿਬ ਦੀ ਲੜਾਈ ਵਿਚ ਸਿੱਖਾਂ, ਹਿੰਦੂਆਂ ਤੇ ਮੁਸਲਮਾਨ ਲੜਾਕਿਆਂ ਨੂੰ ਪਾਣੀ ਕਿਸਨੇ ਪਿਆਇਆ ਸੀ ?
ਭਾਈ ਕਨ੍ਹਈਆ ਜੀ ਨੇ ।

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਚਮਕੌਰ ਦੀ ਗੜ੍ਹੀ ਪਹੁੰਚਣ ਤੋ ਪਹਿਲਾਂ ਆਪਣੀ ਮਾਤਾ ਜੀ ਤੇ ਦੋ ਛੋਟੇ ਸਾਹਿਬਜਾਦਿਆਂ ਤੋਂ ਕਦੋਂ ਤੇ ਕਿੱਥੇ ਵਿੱਛੜੇ ਸਨ ?
20 ਦਸੰਬਰ, 1704 ਨੂੰ ਸਿਰਸਾ

DEGTEGH.COM

No comments:

Post a Comment