Saturday, January 30, 2021

A masterpiece by Prof Jagmohan Singh regarding the events took place at Red Fort January 2021

ਪ੍ਰੋਫੈਸਰ ਜਗਮੋਹਣ ਸਿੰਘ ਜੀ ਦਾ ਲਿਖਿਆ ਲੇਖ ਸ਼ਾਇਦ ਉਹਨਾਂ ਨੂੰ ਹਲੂਣਾ ਦੇ ਦੇਵੇ ਜ਼ਿਹਨਾਂ ਨੂੰ ਲਾਲ ਕਿਲੇ ਵਾਲੇ ਇਤਿਹਾਸਕ ਪਲ ਤੋਂ ਘੁਟਨ ਮਹਿਸੂਸ ਹੋ ਰਹੀ ਹੈ
A masterpiece by Prof Jagmohan Singh regarding the events took place at Red Fort January 2021:
ਲਾਲ ਕਿਲ੍ਹੇ ਤੇ ਨਿਸ਼ਾਨ ਸਾਹਿਬ ਝੁਲਾ ਦਿੱਤਾ ਤਾਂ ਤਹਿਲਕਾ ਮੱਚ ਗਿਆ ਹੈ। ਟੀਵੀ ਤੇ ਖੌਰੇ ਹਨ੍ਹੇਰ ਮੱਚ ਗਿਆ ਹੈ। ਕਿਸਾਨ ਲੀਡਰ ਵੀ ਤਿਲਮਿਲਾਏ ਪਏ ਨੇ। ਇਹ ਸਾਡੇ ਨਹੀਂ, ਫਲਾਂ ਫਲਾਣੇ ਦਾ ਏਜੰਟ ਸੀ। ਇਹਨਾਂ ਨੇ ਅੰਦੋਲਨ ਦੇ ਮੱਥੇ ਕਾਲਖ਼ ਮੱਲ ਦਿੱਤੀ ਹੈ, ਅਸੀਂ ਜਿੱਤ ਰਹੇ ਸੀ, ਹੁਣ ਹਾਰ ਸਕਦੇ ਹਾਂ। ਇਹ ਅਜਬ ਵਰਤਾਰਾ ਵੇਖ ਵਰਲਡ ਸਿੱਖ ਨਿਊਜ਼ ਦੇ ਸੰਪਾਦਕ, ਜਗਮੋਹਨ ਸਿੰਘ, ਹੋਰਾਂ ਇਹ ਲਿਖਤ ਵਕਤ ਦੇ ਇਸ ਮਰਹਲੇ ਦੀ ਨਿਸ਼ਾਨਦੇਹੀ ਕਰਨ ਲਈ ਲਿੱਖੀ ਹੈ ਤਾਂ ਜੋ ਸਭਨਾਂ ਨੂੰ ਸਨਦ ਰਹੇ। ਕੀ ਹੋਇਆ, ਕਿਓਂ ਹੋਇਆ, ਅੱਗੋਂ ਕੀ ਹੋਣਾ ਕਰਨਾ ਚਾਹੀਦਾ ਹੈ, ਕਿਸ ਤੋਂ ਬਚਣਾ ਚਾਹੀਦਾ ਹੈ, ਸਭ ਦਾ ਜ਼ਿਕਰ ਹੈ।
ਤੁਹਾਡੀ ਰਾਏ ਦਾ ਇੰਤਜ਼ਾਰ ਰਹੇਗਾ।
ਲਾਲ ਕਿਲ੍ਹੇ ਤੇ ਨਿਸ਼ਾਨ ਸਾਹਿਬ ਝੁਲਾ ਦਿੱਤਾ ਤਾਂ ਤਹਿਲਕਾ ਮੱਚ ਗਿਆ ਹੈ। ਟੀਵੀ ਤੇ ਖੌਰੇ ਹਨ੍ਹੇਰ ਮੱਚ ਗਿਆ ਹੈ। ਕਿਸਾਨ ਲੀਡਰ ਵੀ ਤਿਲਮਿਲਾਏ ਪਏ ਨੇ। ਇਹ ਸਾਡੇ ਨਹੀਂ, ਫਲਾਂ ਫਲਾਣੇ ਦਾ ਏਜੰਟ ਸੀ। ਇਹਨਾਂ ਨੇ ਅੰਦੋਲਨ ਦੇ ਮੱਥੇ ਕਾਲਖ਼ ਮੱਲ ਦਿੱਤੀ ਹੈ, ਅਸੀਂ ਜਿੱਤ ਰਹੇ ਸੀ, ਹੁਣ ਹਾਰ ਸਕਦੇ ਹਾਂ। ਇਹ ਅਜਬ ਵਰਤਾਰਾ ਵੇਖ ਵਰਲਡ ਸਿੱਖ ਨਿਊਜ਼ ਦੇ ਸੰਪਾਦਕ, ਜਗਮੋਹਨ ਸਿੰਘ, ਹੋਰਾਂ ਇਹ ਲਿਖਤ ਵਕਤ ਦੇ ਇਸ ਮਰਹਲੇ ਦੀ ਨਿਸ਼ਾਨਦੇਹੀ ਕਰਨ ਲਈ ਲਿੱਖੀ ਹੈ ਤਾਂ ਜੋ ਸਭਨਾਂ ਨੂੰ ਸਨਦ ਰਹੇ। […]
ਭਗਤ ਸਿੰਘ ਤੋਂ ਗ਼ਲਤ ਅੰਗਰੇਜ਼ ਅਫਸਰ ਕਤਲ ਹੋ ਗਿਆ
ਪਰ ਕੀ ਮੂਵਮੇੰਟ ਨੇ ਉਹਨੂੰ dis­own ਕਰ ਦਿੱਤਾ ਸੀ?
ਸੱਜੇਪੱਖੀਆਂ ਨੇ ਕਦੀ ਆਪਣੇ ਬੰਦਿਆਂ ਨੂੰ dis­own ਕੀਤਾ?
ਦੇਸ਼ ਦੀ ਰਾਜਧਾਨੀ ਵਿਚ ਕਪਿਲ ਮਿਸ਼ਰਾ ਨੇ ਜੋ ਕਿਹਾ, ਕੀਤਾ,
ਉਸ ਤੋਂ ਕੌਣ ਨਾਵਾਕਿਫ਼ ਸੀ?
ਕੁੱਲ ਦੁਨੀਆ ਨੇ ਵੇਖਿਆ, ਪਰ ਕੀ ਉਹਨੂੰ ਗ੍ਰਿਫਤਾਰ ਕੀਤਾ ਗਿਆ?
ਕੋਮਲ ਸ਼ਰਮਾ ਕੀ ਕਰਦੀ ਸੀ? ਕਿਸੇ ਭਾਜਪਾਈ ਨੇ ਉਹਨੂੰ ਗਾਲ੍ਹਾਂ ਕੱਢੀਆਂ?
ਓਏ ਉਹਨਾਂ ਕਤਲ ਕਰਨ ਵਾਲਿਆਂ ਨੂੰ ਨਹੀਂ ਕੀਤਾ ਕਦੀ ਬਾਹਰ,
ਅਸੀਂ ਕਿੰਨਾ ਨੂੰ ਕਰਨ ਲੱਗੇ ਹਾਂ ਸਫ਼ਾਂ ਤੋਂ ਬਾਹਰ?
ਕੋਈ ਚੰਗੀ ਮਾੜੀ move­ment ਨਹੀਂ ਭੁਲਾਉਂਦੀ,
ਨਹੀਂ ਪਾਉਂਦੀ ਲਾਹਨਤਾਂ ਆਪਣੇ ਭੁੱਲਣਹਾਰਿਆਂ ਨੂੰ।
ਪੰਜਾਬ ਦੀਆਂ ਖੱਬੇ ਪੱਖੀ ਕਿਸਾਨ ਜੱਥੇਬੰਦੀਆਂ ਨੂੰ ਐਢੀ ਕਾਹਲੀ ਕਿਓਂ ਪੈ ਗਈ
ਉਹਨਾਂ ਨੂੰ dis­own ਕਰਨ ਦੀ ਜਿਹੜੇ ਦਿੱਲੀ ਅੰਦਰ ਵੜ੍ਹ ਗਏ?
26 ਜਨਵਰੀ ਕਿਸ ਨੇ ਚੁਣੀ ਸੀ?
ਦਿੱਲੀ ਜਾਵਾਂਗੇ, ਕਿਸ ਨੇ ਕਿਹਾ ਸੀ?
ਰਿੰਗ ਰੋਡ ਤੇ ਟ੍ਰੈਕਟਰ ਚਲਾਵਾਂਗੇ,
ਕੌਣ ਕਰ ਰਿਹਾ ਸੀ ਐਲਾਨ?
ਹੋਵੇਗਾ ਦੀਪ ਸਿੱਧੂ ਬਹੁਤ ਬੁਰਾ, ਕਿਸੇ ਦਾ ਏਜੰਟ
ਰਿਹਾ ਹੋਵੇਗਾ ਲੱਖਾ ਸਿਧਾਣਾ ਕਦੀ ਗੈਂਗਸਟਰ
ਕੀਤਾ ਹੋਵੇਗਾ ਕਿਸੇ ਨੇ ਸ਼ੜਯੰਤ੍ਰ ਕੋਈ,
ਚੱਲੀ ਹੋਵੇਗੀ ਹਕੂਮਤ ਦੀ ਕੋਈ ਚਾਲ
ਪਰ ਆਪਾਂ ਹੁਣ ਕਰ ਦੇਣਾ ਹੈ ਤਨਖਾਹੀਆ ਉਸ ਸਾਰੇ ਮੁਲਖਈਏ ਨੂੰ
ਜਿਹੜਾ ਕਰਨ ਗਿਆ ਸੀ ਉਹੀ
ਜੋ ਕਹਿੰਦੇ ਸੀ ਵੱਡੇ ਲੀਡਰ ਸਟੇਜਾਂ ਤੋਂ ਕੂਕ ਕੂਕ?
ਕਹਿੰਦਾ ਸੀ ਕਿ ਨਹੀਂ ਜੁਗਿੰਦਰ ਜਾਦਵ ਪਈ ਦਿੱਲੀ ਵਿਚ ਨਿਕਲੇਗੀ ਪਰੇਡ?
ਦਰਸ਼ਨ ਪਾਲ, ਰਾਜੇਵਾਲ?
ਉਹੀ ਨੇ ਨਾ ਇਹ ਜਿਨ੍ਹਾਂ ਨੂੰ ਤਕਲੀਫ ਹੋ ਗਈ ਸੀ
ਪਈ ਉਗਰਾਹਾਂ ਵਾਲੇ ਨਾਗਰਿਕ ਅਧਿਕਾਰਾਂ ਦੇ ਘੁਲਾਟੀਆਂ ਦੀਆਂ ਤਸਵੀਰਾਂ ਕਿਓਂ ਲੈ ਆਏ ਅੰਦੋਲਨ ਵਿਚ?
ਅੰਦੋਲਨ ਤਾਂ ਹੈ ਸਿਰਫ ਤਿੰਨ ਖੇਤੀ ਬਿੱਲਾਂ ਦੇ ਖਿਲਾਫ।
ਅੰਦੋਲਨ ਵਿਚ ਕੀ ਕੰਮ ਖਾਲਸਾਈ ਝੰਡਿਆਂ ਦਾ?
ਕੀ ਅੰਦੋਲਨ ਨੂੰ ਚਾਹੀਦਾ ਹੈ ਸਿਰਫ ਸਿੱਖਾਂ ਦਾ ਪੈਸਾ, ਗੁਰੂ ਕਾ ਲੰਗਰ?
ਗੁਰੂ ਦੀ ਗੱਲ ਨਹੀਂ? ਗੁਰੂ ਕਾ ਸਿੱਖ ਨਹੀਂ? ਸਿੱਖੀ ਦੀ ਵਿਰਾਸਤ ਨਹੀਂ?
ਹਾਏ ਦੀਪ ਸਿੱਧੂ ਕਰ ਗਿਆ ਸਭ? ਮਤਲਬ ਲੋਕ ਤਾਂ ਚਾਹੁੰਦੇ ਹੀ ਨਹੀਂ ਸਨ?
ਓਥੇ ਜੋ ਪੁਲਸ ਨੇ ਕੀਤਾ, ਉਹ ਲੋਕਤੰਤਰ ਹੋ ਰਿਹਾ ਸੀ? ਕਿ ਗਣਤੰਤਰ ਤੁਹਾਡਾ?
ਤੁਹਾਨੂੰ ਚੰਡੀਗੜ੍ਹ ਦੇ ਮਟਕਾ ਚੌਕ ਤੇ ਨਹੀਂ ਜਾਣ ਦਿੱਤਾ ਪਿੱਛਲੇ 15 ਸਾਲਾਂ ਤੋਂ, ਰਾਜੇਵਾਲ ਜੀ।
ਤੁਹਾਡੀ ਹਿੰਮਤ ਨਹੀਂ ਪਈ ਡਟਣ ਦੀ ਕਿ ਅਸੀਂ ਅਸੈਂਬਲੀ ਵਲ ਕੂਚ ਕਰਾਂਗੇ।
15 ਸਾਲ ਤੋਂ ਚੰਡੀਗੜ੍ਹ ਦੇ ਸ਼ਮਸ਼ਾਨਘਾਟ ਨੇੜੇ ਇੱਕ ਟੂਟੀ ਲਾ ਕੇ ਦਿੱਤੀ ਹੈ ਤੁਹਾਨੂੰ ਪ੍ਰਸ਼ਾਸਨ ਨੇ
ਓਥੇ ਹੀ ਦਰੀ ਵਿਛਾਉਂਦੇ ਰਹੇ ਹੋ, ਓਸੇ ਟੂਟੀ ਤੇ ਪਾਣੀ ਪੀਂਦੇ ਰਹੇ ਹੋ।
ਓਨੀ ਕੁ ਰਹੀ ਹੈ ਸਰਦਾਰੀ ਤੁਹਾਡੀ
ਲੀਡਰ ਬਣਾਇਆ ਮੂਵਮੇੰਟ ਨੇ, ਲੋਕਾਂ ਨੇ, ਅੰਦੋਲਨ ਨੇ, ਸੰਗਤ ਨੇ, ਗੁਰੂ ਕੇ ਲੰਗਰਾਂ ਨੇ, ਕੌਮ ਨੇ
ਉਹਨਾਂ ਨੇ ਜਿਨ੍ਹਾਂ ਨੇ ਪੁੱਟ ਦਿੱਤੇ ਸੀ ਬੈਰੀਕੇਡ, ਖੋਲ੍ਹ ਦਿੱਤੇ ਸਨ ਰਾਹ
ਜਿਹੜੇ ਅੜ ਗਏ ਸਨ ਪਾਣੀਆਂ ਦੀਆਂ ਤੋਪਾਂ ਅੱਗੇ, ਜਿਨ੍ਹਾਂ ਖਾਧੀਆਂ ਸੀਨਿਆਂ ਤੇ ਡਾਂਗਾਂ ਪੁਲਸ ਦੀਆਂ
ਜਿਹੜੇ ਖੱਟੜ ਨੂੰ ਖੱਚਰ ਸਮਝ ਅੱਗੇ ਵੱਧ ਗਏ
ਉਹਨਾਂ ਦੇ ਸਿਰਾਂ ਤੇ ਚੜ੍ਹ ਤੁਸੀਂ ਪਹੁੰਚੇ ਸੀ ਸਿੰਘੂ ਬਾਰਡਰ
ਹੁਣ ਉਹੀ ਲੋਕ, ਉਹੀ ਜੋਸ਼, ਉਹੀ ਪਹੁੰਚ ਦੇਸ਼ਧ੍ਰੋਹੀ ਹੋ ਗਈ?
ਤੁਹਾਡੀ, ਲਾਲ ਝੰਡੇ ਵਾਲਿਆਂ ਦੀ ਤੇ ਭਾਜਪਾ ਦੀ ਬੋਲੀ ਇੱਕ ਹੋ ਗਈ?
ਦਰਸ਼ਨਪਾਲ ਜੀ, ਰਾਜੇਵਾਲ ਜੀ, ਬਾਕੀ ਲੀਡਰ ਸਾਹਿਬਾਨ
ਤੁਹਾਡੇ ਕੋਲ ਤਜਰਬਾ ਹੈ, ਤੁਸੀਂ ਉਮਰ ਦਿੱਤੀ ਹੈ
ਤੁਹਾਡਾ ਇਸਤਕਬਾਲ ਹੈ
ਤੁਸੀਂ ਸਮਝ ਰੱਖਦੇ ਹੋ, ਇਸੇ ਲਈ ਤੁਹਾਡੇ ਪਿੱਛੇ ਖ਼ਲਕਤ ਖੜੀ ਹੈ
ਤੁਹਾਡੀ ਇੱਜ਼ਤ ਬੜੀ ਹੈ
ਤੁਸੀਂ ਸੋਚ ਸੋਚ, ਬੋਚ ਬੋਚ ਕਦਮ ਧਰਦੇ ਹੋ
ਤਾਂ ਫਿਰ ਇਸ ਵਰਤਾਰੇ ਬਾਰੇ ਵੀ ਤਾਂ ਤੋਲ ਕੇ ਬੋਲੋ।
ਸੋਚ ਕੇ ਵੇਖੋ, ਉਹ ਤਿਰੰਗਾ ਲਾਹ ਸਕਦੇ ਸਨ ਕਿ ਨਹੀਂ?
ਉਹਦੀ ਜਗ੍ਹਾ ਤੇ ਕੇਸਰੀ ਝੁਲਾ ਸਕਦੇ ਸਨ ਕਿ ਨਹੀਂ?
ਹੱਥ ਵੀ ਲਾਇਆ ਉਹਨਾਂ ਤਿਰੰਗੇ ਨੂੰ?
ਉਹ ਤਾਂ ਨਾਲ ਵੀ ਲੈ ਕੇ ਗਏ ਸਨ ਦੇਸ਼ ਦੇ ਝੰਡੇ ਨੂੰ।
ਦੇਸ਼ ਹੀ ਭੁੱਲ ਰਿਹਾ ਹੈ ਕਿ ਕੇਸਰੀ ਵੀ ਹੈ ਇਹਦਾ ਝੰਡਾ
ਭਗਵਾ ਤਾਂ ਝੁਲ ਜਾਂਦਾ ਹੈ ਮਸੀਤ ਦੇ ਉੱਤੇ
ਕੀ ਬੀਤਦੀ ਹੋਵੇਗੀ ਅੱਲ੍ਹਾਹ ਦੇ ਇਨਸਾਨਾਂ ਉੱਤੇ?
ਸਰਬੰਸਦਾਨੀ ਦੀ ਕੁਰਬਾਨੀ ਤੋਂ ਬਿਨਾਂ ਬਚੀ ਰਹਿ ਗਈ ਸੀ ਦਿੱਲੀ?
ਕੀ ਕਹਿੰਦਾ ਹੈ ਸੀਸਗੰਜ, ਰਾਕਾਬਗੰਜ ਦਿੱਲੀ ਦੇ ਇਤਿਹਾਸ ਬਾਰੇ?
ਹਾਏ, ਹਨ੍ਹੇਰ ਆ ਗਿਆ, ਲਾਲ ਕਿਲੇ ਤੇ ਸਿੰਘ ਇੱਕ ਚੜ੍ਹ ਗਿਆ
ਹਾਏ ਮੁਲਕ ਦੀ ਇੱਜ਼ਤ ਮਿੱਟੀ ‘ਚ ਮਿਲ ਗਈ
ਹਾਏ ਗਣਤੰਤਰ ਦਾ ਪਵਿੱਤਰ ਦਿਹਾੜਾ ਪਲੀਤ ਹੋ ਗਿਆ
ਸੱਤਾਂ ਮਹੀਨਿਆਂ ਤੋਂ ਕਿਸਾਨ ਜ਼ਲੀਲ ਹੋ ਰਿਹੈ
ਮੇਰੇ ਬਜ਼ੁਰਗ, ਨੌਜਵਾਨ, ਬੀਬੀਆਂ, ਮਾਈਆਂ, ਭੈਣਾਂ
ਬੱਚੇ ਬੁੱਢੇ ਜਵਾਨ
ਹੋ ਰਹੇ ਖੱਜਲ ਖੁਆਰ
ਸਤਿਆ ਦੁਖੀ ਹੋਇਆ ਇੱਕ ਹਿੱਸਾ
ਕੁੱਝ ਸੈਂਕੜੇ ਜਵਾਨਾਂ ਦਾ ਇੱਕ ਜੱਥਾ
ਲਗ ਪਿਆ ਕਿਸੇ ਦੇ ਪਿੱਛੇ
ਟੁਰ ਪਿਆ ਇੱਕ ਵਹੀਰ
ਵੜ੍ਹ ਗਿਆ ਇੱਕ ਕਿਲੇ ਦੇ ਅੰਦਰ
ਉਹਨਾਂ ਹੀ ਵੜਨਾ ਸੀ
ਹੋਰ ਜੁਗਿੰਦਰ ਜਾਦਵ ਨੇ ਘੋੜੇ ਤੇ ਬਹਿ ਇਹ ਕਰਨਾ ਸੀ?
ਤੁਹਾਡੇ ਯੋਧੇ ਨੇ ਜਿੰਨ੍ਹੇ ਕੁ ਜੋਗੇ, ਸਾਥੋਂ ਕੁੱਝ ਭੁੱਲਿਆ ਹੈ?
ਜੁਗਿੰਦਰ ਜਾਦਵ ਕਦੋਂ ਕਦੋਂ ਹਕੂਮਤ ਦੇ ਕਿਹੜੇ ਟੁਕੜਿਆਂ ਤੇ ਡੁਲ੍ਹਿਆ ਹੈ
ਅਸੀਂ ਹਾਂ ਸਭ ਜਾਣਦੇ
ਉਹਨੂੰ ਪਤਾ ਹੈ ਲਾਲ ਕਿਲ੍ਹੇ ਅੰਦਰ ਵੜ ਕੇ ਕੁੱਝ ਨਹੀਂ ਮਿਲਣਾ
ਉਹ ਵੜਦਾ ਰਿਹਾ ਹੈ ਸੱਤਾ ਦੇ ਦਲਾਲਾਂ ਦੇ ਘਰ
ਕਦੀ ਯੂ.ਜੀ.ਸੀ ਦੀ ਮੈਂਬਰੀ, ਕਦੀ ਦੇਸ਼ ਦੀ ਸਿਖਿਆ ਮੰਤਰਾਲੇ ਵਿਚ ਪਹਿਰੀਗਿਰੀ
ਕਦੀ ਸੀ.ਐੱਸ.ਡੀ.ਐੱਸ ਵਿਚ ਮੋਟੀ ਨੌਕਰੀ
ਸਿਆਣਾ ਬਚਪਣ ਤੋਂ ਹੀ ਸੀ ਬਹੁਤ
ਬਾਪ ਨੇ ਨਾਂਅ ਰੱਖਿਆ ਸੀ ਸਲੀਮ
ਪਤਾ ਲੱਗਿਆ ਹਕੂਮਤ ਨੂੰ ਮੁਸਲਮਾਨ ਚੰਗੇ ਨਹੀਂ ਲੱਗਦੇ
ਝੱਟ ਬਣ ਗਿਆ ਸੀ ਯੋਗੇਂਦਰ
ਅਕਲ ਵਾਲਾ ਏ, ਚੋਪੜੀਆਂ ਕਹਿੰਦਾ ਹੈ
ਰੋਟੀਆਂ ਖਸਤਾ ਲਾਹੁੰਦਾ ਏ
ਸਾਰੀਆਂ ਰਾਜਸੀ ਪਾਰਟੀਆਂ ਨੂੰ ਕਹਿੰਦਾ ਕਰ ਦਿਓ ਬਾਹਰ
ਡਾ ਧਰਮਵੀਰ ਗਾਂਧੀ ਨੂੰ ਵੀ ਸਟੇਜ ਤੇ ਨਾ ਚੜ੍ਹਨ ਦਿਓ
ਪਰ ਇਹ ਨਾ ਲੱਗ ਜਾਵੇ ਪਤਾ ਕਿ ਆਪ ਹੀ ਹੈ
ਇੱਕ ਖਾਲਸ ਰਾਜਸੀ ਪਾਰਟੀ ਦਾ ਪ੍ਰਧਾਨ
ਵੇਲੇ ਸਿਰ ਬਦਲ ਲੈਂਦਾ ਹੈ ਆਪਣੀ ਪਛਾਣ
ਪਹਿਲੇ ਚੋਣਾਂ ਦੇ ਗਣਿਤ ਦੀ ਕਰਦਾ ਸੀ ਗਿਣਤੀ ਮਿਣਤੀ
ਹੁਣ ਕਹਿੰਦਾ ਹੈ ਉਹ ਵਿਗਿਆਨ ਹੀ ਹੈ ਬੇਕਾਰ
ਮਿਲ ਗਿਆ ਹੈ ਨਵਾਂ ਕਾਰ ਵਿਹਾਰ
ਕਿਸਾਨਾਂ ਦਾ ਬਣ ਗਿਆ ਲੀਡਰ
ਅੱਜ ਤਕ ਨਾ ਪਤਾ ਲੱਗਿਆ ਕਿਸੇ ਨੂੰ
ਕਿੱਥੇ ਹੈ ਇਸ ਦਾ ਤੰਬੂ
ਕਿਹੜੇ ਹਨ ਇਹਦੇ ਨਾਲ ਆਏ ਕਿਸਾਨ?
ਕਿੰਨੇ ਆਏ ਹਨ ਇਹਦੇ ਨਾਲ ਮਜ਼ਦੂਰ, ਮਿਹਨਤਕਸ਼ ਇਨਸਾਨ?
ਪੋਲਾ ਮੂੰਹ, ਅੰਗਰੇਜ਼ੀ ਚਿੱਥ ਕੇ ਤੇ ਹਿੰਦੀ ਕਦੀ ਮੁਸ਼ਕਲ ਕਦੀ ਆਸਾਨ
ਮਿਤਰੋ ਵਾਲਾ ਮੋਦੀ ਤੇ ਭਾਈਓ ਵਾਲਾ ਇਹ ਮੀਸਣਾ ਇਨਸਾਨ
ਲਾਲ ਕਿਲੇ ਤੇ ਪਹੁੰਚਣ ਵਾਲਿਆਂ ਬਾਰੇ ਇੱਕੋ ਹੀ ਹੀ ਹੈ ਇਹਨਾਂ ਦਾ ਬਿਆਨ
ਉਹ ਸਾਡੇ ਨਹੀਂ ਤਾਂ ਕਿਸ ਦੇ ਹਨ?
ਜਿਨ੍ਹਾਂ ਨੂੰ ਡਾਂਗਾਂ ਨਾਲ ਪੁਲਸ ਨੇ ਕੁੱਟਿਆ ਕਿਲੇ ਅੰਦਰ ਬੰਦ ਕਰ
ਉਹਨਾਂ ਬਾਰੇ ਕਿਓਂ ਨਹੀਂ ਖੁਲ੍ਹ ਰਹੇ ਮੂੰਹ?
ਕਿਓਂ ਬੰਦ ਹਨ ਜ਼ੁਬਾਨਾਂ?
ਉਹ ਟਰੈਕਟਰ ਹਨ ਸ਼ੈਤਾਨ ਦੇ?
ਤੇ ਤੁਹਾਡੇ ਟਰੈਕਟਰ ਹੀ ਹਨ ਕਿਸਾਨ ਦੇ?
ਕਿਓਂ ਰੱਖਿਆ ਸੀ 26 ਜਨਵਰੀ ਦਾ ਦਿਨ?
ਕੌਣ ਸੀ ਜਿਸ ਨਹੀਂ ਸੀ ਦੇਖਿਆ ਕੀ ਹੋ ਸਕਦਾ ਹੈ?
ਕਿਹੜੀ ਸੋਚ ਸੀ ਜੋ ਇਹ ਕਰਵਾ ਗਈ?
ਕਿਸ ਦੀ ਖੇਡ ਸੀ ਜੋ ਤੁਹਾਥੋਂ ਖਿਡਵਾ ਗਈ?
ਡੱਟ ਜਾਓ ਅਜੇ ਵੀ ਜੇ ਬਚਾਉਣਾ ਹੈ ਅੰਦੋਲਨ
ਕਹੋ ਸਾਡੇ ਵੀਰ ਹਨ, ਭਰਾ ਹਨ ਉਹ ਜਿਹੜੇ ਕੂਚ ਕਰ ਗਏ ਦਿੱਲੀ ਵੱਲੇ
ਜੁੜ ਜਾਓ ਦੁਬਾਰਾ ਬਾਰਡਰ ਤੇ
ਬਣਾਓ ਹੁਣ ਸੰਜੀਦਾ ਕੋਈ ਪਲੈਨ
ਹਾਕਮ ਨਹੀਂ ਹੈ ਦੋਸਤ ਤੁਸਾਡਾ
ਨਾ ਪ੍ਰਕਾਸ਼, ਨਾ ਕਪਤਾਨ, ਨਾ ਕੇਜਰੀ ਕੋਈ ਵਾਲ
ਇਹ ਤਾਂ ਚੱਲਣਗੇ ਆਪਣੀ ਹੀ ਕੋਈ ਚਾਲ*
ਤੁਸਾਂ ਚਲਣੀ ਹੈ ਆਪਣੀ ਚਾਲ
ਬਦਲਣੀ ਹੈ ਆਪਣੀ ਚਾਲ ਢਾਲ
ਇਕੱਠੇ ਹੈ ਰਹਿਣਾ, ਲੰਗਰ ਹੈ ਛੱਕਣਾ,
ਮਤਾ ਹੈ ਪਕਾਉਣਾ, ਫਿਰ ਉਹਦੇ ਤੇ ਨਿਭਣਾ, ਨਿਭਾਉਣਾ
ਕੰਨ ਖੋਲ੍ਹ ਫਿਰ ਸੁਣ ਲਵੇ ਇਹ ਲਾਣਾ
ਹਿੰਦੂ, ਮੁਸਲਮਾਨ, ਇਸਾਈ, ਸਿੱਖ ਦਾ ਸਾਂਝਾ ਹੈ ਇਹ ਘੋਲ
ਗੁਰੂ ਦੀ ਮਿਹਰ ਹੈ, ਕਲਗੀਆਂ ਵਾਲੇ ਦੀ ਹੈ ਅਸੀਸ
ਸਰਬੰਸਦਾਨੀ ਨੇ ਸਿਖਾਇਆ ਹੈ ਜੋਸ਼ ਵੀ, ਤਹੱਮਲ ਵੀ
ਖਾਲਸਾ ਜੇ ਬਣਾਇਆ ਤਾਂ ਬਣਾਇਆ ਹੈ ਮੁਕੰਮਲ ਵੀ
ਅਕਲ ਨਾਲ, ਅਕਾਲ ਨਾਲ, ਸਮਝ ਨਾਲ, ਪਿਆਰ ਨਾਲ
ਨਾਲ ਲੈ ਕੇ ਚੱਲੋ –
ਇਹ ਖਾਰਜ ਕਰਨ, ਤਨਖਾਈਏ ਕਰਨ, ਕੌਮ ਵਿੱਚੋਂ ਕੱਢਣ ਦੀਆਂ ਗੱਲਾਂ ਛੱਡੋ
ਡੱਟ ਕੇ ਖੜੋ ਉਹਨਾਂ ਨਾਲ ਜਿਹੜੇ ਕਾਰਜ ਲਈ ਭਿੜ ਗਏ ਡਾਹਡਿਆਂ ਨਾਲ
ਸਾਡੇ ਹੀ ਹਨ ਉਹ, ਗੁਰੂ ਦੇ ਪਿਆਰੇ ਹਨ,
ਖੇਤੀ ਬਿੱਲਾਂ ਖਿਲਾਫ ਅੰਦੋਲਨ ਵਜੋਂ ਗਏ ਸਨ ਦਿੱਲੀ
ਸਾਊਥ ਐਕਸਟੈਂਸ਼ਨ ਵਿਚ ਪਲਾਟ ਮੰਗਣ ਲਈ ਨਹੀਂ ਸੀ ਨੱਪ ਦਿੱਤੀ ਉਹਨਾਂ ਕਿੱਲ੍ਹੀ
ਫਤਹਿ ਨਹੀਂ ਸੀ ਕਰਨੀ ਦਿੱਲੀ
ਬਸ ਕਿੱਲ੍ਹ ਹੀ ਕੱਢਣਾ ਸੀ ਹਾਕਮ ਦੀ ਧੌਣ ‘ਚੋਂ
ਚੂਲ ਕਰਨੀ ਸੀ ਢਿੱਲੀ, ਵੱਟ ਕੱਢਣਾ ਸੀ ਮੰਜੀ ਦੀ ਦੌਣ ‘ਚੋਂ
ਓਨਾ ਹੀ ਕੀਤਾ ਹੈ, ਬਾਕੀ ਜਿਵੇਂ ਹੁਕਮ ਕਰੋਗੇ
ਅੰਦੋਲਨ ਰਹੇ ਜਾਰੀ, ਗਲੇ ਲਾ ਕੇ ਰੱਖੋ ਯੋਧਿਆਂ ਨੂੰ
ਜੋਸ਼ ਨੂੰ ਠੁਕਰਾਓ ਨਾ, ਜ਼ਾਬਤਾ ਰੱਖੋ ਖੂਬ ਭਾਰੀ
ਕਦੀ ਨਿਕਲੇਗਾ ਦਰਸ਼ਨਪਾਲ, ਰਾਜੇਵਾਲ, ਜੁਗਿੰਦਰ ਜਾਦਵ ਦੇ ਮੂੰਹੋਂ ਵੀ ਕਲਗੀਧਰ ਪਿਤਾ ਦਾ ਨਾਮ
ਤਾਂ ਛਾਪ ਦੇਵਾਂਗੇ ਏਥੇ ਉਹ ਸੁਰਖੀ ਵੀ
ਅਜੇ ਲਾਲ ਬਹੁਤਾ ਪਿਆਰਾ ਇਹਨਾਂ ਨੂੰ, ਕੇਸਰੀ ਦੀ ਵਗਦੀ ਹੈ ਮਾਰ
ਹੌਲੀ ਹੌਲੀ ਆ ਜਾਵੇਗਾ ਗੁਰੂ ਦੇ ਸਿੱਖਾਂ ਤੇ ਪਿਆਰ
ਪਤਾ ਨਹੀਂ ਕਿੰਨੀ ਚੰਗੀ ਹੋ ਗਈ ਹੈ ਕਸ਼ਮੀਰੀਆਂ ਪ੍ਰਤੀ ਹਕੂਮਤ ਸਾਡੀ
ਉਹਨੂੰ ਪੈਂਦੀਆਂ ਨੇ ਗਾਲ੍ਹਾਂ ਘੱਟ ਤੇ ਸੁਰਖ ਕਿਲ੍ਹੇ ਅੰਦਰ ਵੜੇ ਖਾਲਸਿਆਂ ਨੂੰ ਵਗਦੀਆਂ ਨੇ ਵੱਧ
ਕਰ ਲਵਾਂਗੇ ਹਿਸਾਬ ਕਿਤਾਬ ਇਹ ਬਾਅਦ ਵਿਚ
ਫਿਲਹਾਲ ਵਾਪਸ ਕਰਵਾਓ ਇਹ ਖੇਤੀ ਬਿੱਲ, ਸਾਂਭੋ ਅੰਦੋਲਨ ਦੀ ਫਿਰ ਕਮਾਨ
ਨਹੀਂ ਤਾਂ ਮਜ਼ਦੂਰ ਕਿਸਾਨ ਪੰਜਾਬ ਦੇਸ਼ ਦਾ ਹੋ ਜਾਵੇਗਾ ਘਾਣ
ਇਕੱਠੇ ਮਿਲ ਬੈਠੋ, ਕਰੋ ਸਲਾਹਾਂ, ਰੱਖੋ ਇਮਾਨ
ਵੇਖ ਰਿਹਾ ਹੈ ਕੁਲ ਜਹਾਨ
ਜੇ ਤੁਹਾਡਾ ਨਹੀਂ, ਤੁਸਾਂ ਮੂੰਹ ਮੋੜ ਲਿਆ ਹੈ
ਤਾਂ ਉਹਦਾ ਤਾਂ ਹੈ ਹੀ ਨਾ ਖਾਲਸਾ
ਫਿਰ ਜਿਸ ਦਾ ਹੈ ਖਾਲਸਾ, ਫਤਹਿ ਵੀ ਹੋਵੇਗੀ ਓਸੇ ਦੀ
ਉਸੇ ਦੀ ਗੁਰ ਫਤਹਿ ਪ੍ਰਵਾਨ।
ਸਿੱਖੀ, ਦੇਸ਼, ਮਜ਼ਦੂਰ, ਕੇਸਰੀ ਕਿਸਾਨੀ ਝੰਡਾ ਮਹਾਨ
ਗੁਰੂ ਕੀ ਸ਼ਾਨ, ਸਦਾ ਸਦਾ ਝੂਲਤੇ ਰਹੇਂ ਪੰਥ ਮਹਾਰਾਜ ਕੇ ਨਿਸ਼ਾਨ
ਜੈ ਮਜ਼ਦੂਰ, ਜੈ ਸ਼ਹਿਰੀ, ਜੈ ਪੇਂਡੂ, ਜੈ ਮਿਹਨਤਕਸ਼, ਜੈ ਦਲਿਤ, ਜੈ ਕਿਸਾਨ।
ਗੁਰੂ ਮਹਾਨ ਗੁਰੂ ਮਹਾਨ ਗੁਰੂ ਮਹਾਨ ਗੁਰੂ ਮਹਾਨ

No comments:

Post a Comment